ਸ਼ਹਿਣਾ: ਦੁਕਾਨਦਾਰਾਂ ਨੇ ਕਸਬੇ ਦੇ ਮੁੱਖ ਬਾਜ਼ਾਰ ਵਿੱਚ ਸ਼ਹੀਦ ਭਗਤ ਸਿੰਘ ਚੌਕ ਕੋਲ ਠੰਢੇ ਮਿੱਠੇ ਪਾਣੀ ਦੀ ਛਬੀਲ ਲਗਾਈ। ਇਸ ਦੌਰਾਨ ਆਉਣ ਜਾਣ ਵਾਲੇ ਹਰ ਰਾਹਗੀਰ ਨੂੰ ਪਾਣੀ ਪਿਲਾ ਕੇ ਸੇਵਾ ਕੀਤੀ ਗਈ। ਦੁਕਾਨਦਾਰ ਪਵਨ ਗਰੋਵਰ, ਦਰਸ਼ਨ ਸਿੰਘ, ਲਵਲੀ ਸੋਬਤੀ, ਕਰਮਜੀਤ ਸਿੰਘ ਕੰਮਾ, ਕ੍ਰਿਸਨ ਕੁਮਾਰ, ਜੱਗੀ ਗਰੋਵਰ ਨੇ ਦੱਸਿਆ ਕਿ ਗਰਮੀ ਜ਼ਿਆਦਾ ਹੋਣ ਕਾਰਨ ਸਮੂਹ ਦੁਕਾਨਦਾਰਾਂ ਨੇ ਛਬੀਲ ਲਾਉਣ ਦਾ ਉਪਰਾਲਾ ਕੀਤਾ ਹੈ। -ਪੱਤਰ ਪ੍ਰੇਰਕ