ਚਾਉਕੇ (ਰਮਨਦੀਪ ਸਿੰਘ) ਦੇਸ ਵਿਚ ਨਵੇਂ ਬਣੇ ਖੇਤੀ ਕਾਨੂੰਨਾਂ ਤੋ ਅਜ਼ਾਦ ਹੋਣ ਲਈ ਕਿਸਾਨਾਂ ਵੱਲੋਂ ਲੜੇ ਜਾ ਰਹੇ ਸੰਘਰਸ਼ ਵਿੱਚ ਨੌਜਵਾਨਾਂ ਨੂੰ ਇਨਕਲਾਬ ਦਾ ਪੱਕਾ ਰੰਗ ਚੜ੍ਹਨ ਲੱਗ ਪਿਆ ਹੈ ਰੋਜ਼ ਧਰਨਿਆਂ ਵਿੱਚ ਦਰਜਨਾਂ ਨੌਜਵਾਨ ਸਟੇਜ ਤੋਂ ਕਿਸਾਨਾਂ ਨੂੰ ਸੰਬੋਧਨ ਕਰ ਰਹੇ ਹਨ। ਪਿੰਡ ਕੌਟੜਾ ਕੋੜਾ ਦਾ 12ਵੀਂ ਜਮਾਤ ਵਿੱਚ ਪੜ੍ਹਦੇ ਨੌਜਵਾਨ ਨਵਦੀਪ ਸਿੰਘ ਰਵੀ ਨੇ ਕਿਸਾਨੀ ਘੋਲ ਵਿੱਚ ਇਨਕਲਾਬੀ ਗੀਤ ਰਾਹੀਂ ਸੁਨੇਹਾ ਦਿੱਤਾ ਕਿ ਨੌਜਵਾਨ ਇਸ ਘੋਲ ਵਿਚ ਅੱਗੇ ਹੋ ਕੇ ਲੜਾਈ ਲੜਨ। ਪਿੰਡ ਜੇਠੂਕੇ ਦੀ 8 ਸਾਲਾ ਬੱਚੀ ਖੁਸਪ੍ਰੀਤ ਕੌਰ ਧਰਨਿਆਂ ਵਿੱਚ ਆਉਂਦੀ ਆਉਂਦੀ ਇਨਕਲਾਬ ਦਾ ਪਾਠ ਪੜ੍ਹ ਗਈ ਅਤੇ ਹੁਣ ਸੰਘਰਸ਼ ਵਿੱਚ ਗੀਤ ਪੇਸ਼ ਕਰ ਰਹੀ ਹੈ। ਪਿੰਡ ਪਿੱਥੋ ਦਾ ਨੌਜਵਾਨ ਰਾਜਵੀਰ ਸਿੰਘ ਰਾਮਪੁਰਾ ਪੰਪ ’ਤੇ ਲੱਗੇ ਧਰਨੇ ਵਿੱਚ ਪਹਿਲੀ ਵਾਰ ਸਟੇਜ ਤੋ ਬੋਲਿਆ ਤਾਂ ਉਸ ਤੇ ਬੋਲ ਸੋਸ਼ਲ ਮੀਡੀਆ ’ਤੇ ਫੈਲ ਗਏ। ਪਿੰਡ ਰਾਮਪੁਰੇ ਦੀ ਗਿਆਰਵੀ ਵਿੱਚ ਪੜ੍ਹਦੀ ਗੁਰਵਿੰਦਰ ਕੌਰ ਨੇ ਸਟੇਜ ਤੋ ਗਾਏ ਗੀਤ ਦੀ ਹਰ ਸੁਣਨ ਵਾਲੇ ਨੇ ਸ਼ਲਾਘਾ ਕੀਤੀ। ਹੁਸਨਦੀਪ ਸਿੰਘ ਲਾਡੀ, ਸੁਮਨਦੀਪ ਕੌਰ(16 ) , ਅਨਮੋਲ ਕੌਰ(14),ਰਾਜਪਾਲ ਸਿੰਘ(14) ਜਸਨ ਸਿੰਘ (15) ਅਤੇ ਇਕਬਾਲ ਸਿੰਘ (13) ਧਰਨਿਆਂ ਵਿੱਚ ਹਾਜਰੀ ਭਰ ਕੇ ਇਨਕਲਾਬ ਦੀ ਗੁੜ੍ਹਤੀ ਹਾਸਲ ਕਰ ਰਹੇ ਹਨ। ਇਨਕਬਾਲੀ ਪੰਜਾਬ ਕੇਂਦਰ ਦੇ ਆਗੂ ਹਰਮੇਸ ਕੁਮਾਰ ਅਤੇ ਬੀਕੇਯੂ ਸਿਧੂੱਪੁਰ ਦੇ ਆਗੂ ਰੇਸਮ ਸਿੰਘ ਯਾਤਰੀ ਨੇ ਵੀ ਇਸ ਮੌਕੇ ਸੰਬੋਧਨ ਕੀਤਾ।