ਭੁੱਚੋ ਮੰਡੀ: ਸੰਤ ਕਬੀਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਭੁੱਚੋ ਖੁਰਦ ਵਿੱਚ ਕ੍ਰਿਸ਼ਨ ਜਨਮ ਅਸ਼ਟਮੀ ਪੁਰਬ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਬਾਲ ਗੋਪਾਲ, ਰਾਧਾ, ਸ੍ਰੀ ਕ੍ਰਿਸ਼ਨ, ਬਲਰਾਮ ਅਤੇ ਸੁਦਾਮਾ ਦੀ ਵੇਸਭੂਸ਼ਾ ਵਿੱਚ ਸੰਸਕ੍ਰਿਤਿਕ ਪ੍ਰੋਗਰਾਮ ਪੇਸ਼ ਕੀਤਾ। ਸਕੂਲ ਦੇ ਮੈਨੇਜਿੰਗ ਡਾਇਰੈਕਟਰ ਪ੍ਰੋ. ਐੱਮਐੱਲ ਅਰੋੜਾ, ਪ੍ਰਿੰ. ਅੰਜੂ ਡੋਗਰਾ, ਕੁਲਵੰਤ ਕੌਰ ਨੇ ਬੱਚਿਆਂ ਨੂੰ ਜਨਮ ਅਸ਼ਟਮੀ ਦੀ ਵਧਾਈ ਦਿੱਤੀ। -ਪੱਤਰ ਪ੍ਰੇਰਕ