ਪੱਤਰ ਪ੍ਰੇਰਕ
ਬਰੇਟਾ, 26 ਅਕਤੂਬਰ
ਪੰਜ ਲੁਟੇਰੇ ਖੁਦ ਨੂੰ ਵਿਜੀਲੈਂਸ ਦੇ ਅਧਿਕਾਰੀ ਦੱਸਦਿਆਂ ਇੱਥੇ ਕੈਂਚੀਆਂ ਨੇੜੇ ਐੱਚਫੀਐੱਫਸੀ ਬੈਂਕ ਦੇ ਪਿਛਲੇ ਪਾਸੇ ਇੱਕ ਘਰੋਂ ਸੋਨਾ, ਨਕਦੀ ਤੇ ਮੋਬਾਈਲ ਲੁੱਟ ਕੇ ਲੈ ਗਏ। ਪੀੜਤ ਕ੍ਰਿਸ਼ਨ ਕੁਮਾਰ ਨੇ ਪੁਲੀਸ ਨੂੰ ਦੱਸਿਆ ਕਿ ਲੁਟੇਰੇ ਚਾਰ ਤੋਲੇ ਸੋਨਾ, 52 ਹਜ਼ਾਰ ਰੁਪਏ ਦੀ ਨਕਦੀ ਤੇ ਮੋਬਾਈਲ ਲੈ ਗਏ। ਸੂਚਨਾ ਮਿਲਣ ਮਗਰੋਂ ਪੁਲੀਸ ਮੋਬਾਈਲ ਦੀ ਲੁਕੇਸ਼ਨ ਟਰੇਸ ਕਰਦਿਆਂ ਲੁਟੇਰਿਆਂ ਦੇ ਖਨੌਰੀ ਨੇੜੇ ਬਾਹਰ ਵਾਰ ਇੱਕ ਡੇਰੇ ਦੇ ਟਿਕਾਣੇ ’ਤੇ ਪੁੱਜ ਗਈ। ਇਹ ਸੁੰਨ-ਸਾਨ ਥਾਂ ਸੀ। ਪੁਲੀਸ ਨੇ ਉਥੋਂ ਇੱਕ ਵਾਹਨ, ਮੋਟਰਸਾਈਕਲ ਤੇ ਹਥਿਆਰ ਬਰਾਮਦ ਕੀਤੇ। ਹਾਲਾਂਕਿ ਲੁਟੇਰੇ ਪੁਲੀਸ ਦੇ ਹੱਥ ਨਹੀਂ ਆਏ। ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਮੁਲਜ਼ਮਾਂ ਦੀ ਭਾਲ ਲਈ ਛਾਪੇ ਮਾਰੇ ਜਾ ਰਹੇ ਹਨ।