ਨਿਹਾਲ ਸਿੰਘ ਵਾਲਾ: ਲੋਕ ਹਿੱਤ ਸੰਸਥਾ ਨਿਹਾਲ ਸਿੰਘ ਵਾਲਾ ਵੱਲੋਂ ਪੰਜਵੀਂ ਵਾਰ ਹਲਕੇ ਦੇ ਤਿੰਨ ਮਿਹਨਤੀ ਅਧਿਆਪਕਾਂ ਪ੍ਰਿੰਸੀਪਲ ਡਾ ਅਮਨਦੀਪ ਵਾਤਿਸ਼, ਹਰਜੰਟ ਸਿੰਘ ਬੌਡੇ ਅਤੇ ਤੇਜਿੰਦਰ ਸਿੰਘ ਨਿਹਾਲ ਸਿੰਘ ਵਾਲਾ ਨੂੰ ਅਧਿਆਪਕ ਦਿਵਸ ਨੂੰ ਸਮਰਪਿਤ ਸਮਾਗਮ ਰਾਹੀਂ ਸਨਮਾਨ ਕੀਤਾ ਗਿਆ। ਨਿਹਾਲ ਸਿੰਘ ਵਾਲਾ ਵਿੱਚ ਸਾਦੇ ਸਮਾਗਮ ਸਮੇਂ ਸਟੇਟ ਅਵਾਰਡੀ ਤੇ ਕਬੱਡੀ ਕੋਚ ਸਾਧੂ ਸਿੰਘ ਬਰਾੜ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸੰਸਥਾ ਦੇ ਪ੍ਰਧਾਨ ਡਾ. ਰਾਜਵਿੰਦਰ ਰੌਂਤਾ, ਪ੍ਰਿੰ. ਬਲਜਿੰਦਰ ਸਿੰਘ ਢਿੱਲੋਂ, ਗੁਰਮੀਤ ਰਣੀਆਂ ਨੇ ਵੀ ਸੰਬੋਧਨ ਕੀਤਾ। ਸ਼ਹਿਰ ਦੇ ਬਾਲਕ ਬੁਲਾਰੇ ਦਿਲਮੀਤ ਗਰਗ ਨੇ ਅਧਿਆਪਕ ਦਿਵਸ ਦੀ ਮਹੱਤਤਾ ਬਾਰੇ ਭਾਸ਼ਨ ਦਿੱਤਾ। -ਪੱਤਰ ਪ੍ਰੇਰਕ