ਮਹਿੰਦਰ ਸਿੰਘ ਰੱਤੀਆਂ
ਮੋਗਾ, 14 ਦਸੰਬਰ
ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੀ ਅਗਵਾਈ ਹੇਠ ਅਡਾਨੀ ਆਧੁਨਿਕ ਅਨਾਜ ਭੰਡਾਰ ਅੱਗੇ ਲਗਾਤਾਰ 292 ਦਿਨ ਚੱਲਿਆ ਪੱਕਾ ਧਰਨਾ ਜੇਤੂ ਰੈਲੀ ਕਰਕੇ ਸਮਾਪਤ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਔਰਤਾਂ ਨੇ ਵੀ ਸ਼ਮੂਲੀਅਤ ਕੀਤੀ।
ਇਸ ਮੌਕੇ ਜਥੇਬੰਦੀ ਆਗੂ ਨਵਤੇਜ ਸਿੰਘ ਸੰਘਾ ਨੇ 26 ਫਰਵਰੀ ਤੋ ਅਡਾਨੀ ਸੇਲੋ ਪਲਾਂਟ ਅੱਗੇ ਧਰਨਾ ਸ਼ੁਰੂ ਕੀਤਾ ਗਿਆ ਸੀ ਜੋ ਦਿਲੀ ਕਿਲ੍ਹਾ ਫ਼ਤਿਹ ਹੋਣ ਮਗਰੋਂ ਖ਼ਤਮ ਕੀਤਾ ਗਿਆ ਹੈ। ਰੈਲੀ ਨੂੰ ਕਾਰਜਕਾਰੀ ਕਾਰਜਕਾਰੀ ਸਕੱਤਰ ਪਰਮਿੰਦਰ ਸਿੰਘ ਬਰਾੜ, ਜਨਰਲ ਸਕੱਤਰ ਬਲਦੇਵ ਸਿੰਘ ਜੀਰਾ..ਨਛੱਤਰ ਸਿੰਘ ਪ੍ਰੇਮੀ) ਔਰਤ ਵਿੰਗ ਦੀ ਆਗੂ ਸੁਰਿੰਦਰ ਕੌਰ ਢੁੱਡੀਕੇ ਜਿਲਾ ਪ੍ਰਧਾਨ ਜਸਵਿੰਦਰ ਕੌਰ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਲਖਵੀਰ ਸਿੰਘ ਲੱਖਾ ਤੇ ਲੋਕ ਸੰਗਰਾਮ ਮੋਰਚਾ ਸੂਬਾ ਪ੍ਰਧਾਨ ਤਾਰਾ ਸਿੰਘ ਮੋਗਾਠ ਮਾਸਟਰ ਰਸ਼ਨ ਤੂਰ ਨੇ ਵੀ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਅਜੇ ਸਾਡੇ ਮਸਲੇ ਖਤਮ ਨਹੀਂ ਹੋਏ। ਮਹਿੰਗਾਈ, ਬੇਰੁਜ਼ਗਾਰੀ, ਘਟੀਆ ਸਿਹਤ ਸਹੂਲਤਾਂ, ਮਹਿੰਗੀ ਵਿੱਦਿਆ, ਭ੍ਰਿਸ਼ਟਾਚਾਰ ਤੇ ਸਿਰ ਚੜ੍ਹੇ ਕਰਜ਼ੇ ਆਦਿ ਮੁੱਦੇ ਮੂੰਹ ਅੱਡੀ ਖੜ੍ਹੇ ਹਨ। ਇਨ੍ਹਾਂ ਬੁਨਿਆਦੀ ਮੁੱਦਿਆਂ ਤੇ ਘੋਲ ਜਾਰੀ ਰਹਿਣਾ ਚਾਹੀਦਾ ਹੈ।ਇਸ ਮੌਕੇ ਤਾਰਾ ਸਿੰਘ ਡਗਰੂ, ਗੁਰਮੇਲ ਸਿੰਘ ਡਗਰੂ, ਗੁਰਟੇਕ, ਨਛੱਤਰ ਸਿੰਘ ਬਰਾੜ ਤੇ ਰਣਜੀਤ ਸਿੱਘ, ਨਿਧਾਂਵਾਲਾ, ਮੋਹਨਦਾਸ ਤੇ ਸਾਧੂ ਸਿੰਘ ਕਾਹਨ ਸਿੰਘ ਵਾਲਾ, ਦਲੀਪ ਸਿੰਘ ਡਗਰੂ ਤੇ ਬਲਵੰਤ ਸਿੰਘ, ਹਰਬੰਸ ਸਿੰਘ ਨਿਧਾਂਵਾਲਾ, ਰਣਜੀਤ ਸਿੰਘ ਆਦਿ ਨੂੰ ਸਨਮਾਨਤ ਕੀਤਾ ਗਿਆ।