ਚਾਉਕੇ: .ਫਤਹਿ ਗਰੁੱਪ ਆਫ ਇੰਸਟੀਚਿਊਸ਼ਨਜ਼ ਰਾਮਪੁਰਾ ਫੂਲ (ਬਠਿੰਡਾ) ਨੇ ਆਪਣਾ ਪਲੇਠਾ ਪ੍ਰਾਸਪੈਕਟਸ ਕਾਲਜ ਕੈਂਪਸ ਵਿੱਚ ਚੇਅਰਮੈਨ ਐੱਸਐਸ ਚੱਠਾ ਦੀ ਅਗਵਾਈ ਹੇਠ ਰਿਲੀਜ਼ ਕੀਤਾ ਗਿਆ। ਇਸ ਮੌਕੇ ਸ੍ਰੀ ਚੱਠਾ ਨੇ ਦੱਸਿਆ ਕਿ ਇਲਾਕੇ ਦੇ ਹੁਸ਼ਿਆਰ ਵਿਦਿਆਰਥੀਆਂ ਲਈ ਸੰਸਥਾ ਵਿੱਚ ਦਾਖ਼ਲਾ ਲੈਣ ਉਪਰੰਤ ਵਜ਼ੀਫ਼ੇ ਦਿੱਤੇ ਜਾ ਰਹੇ ਹਨ। ਇਸ ਤਹਿਤ ਸ਼ਹੀਦ ਸੈਨਿਕ ਪਰਿਵਾਰਾਂ, ਸ਼ਹੀਦ ਕਿਸਾਨੀ ਸੰਘਰਸ਼ ਪਰਿਵਾਰਾਂ, ਸਿੰਗਲ ਲੜਕੀ, ਪੱਤਰਕਾਰਾਂ, ਜਨਰਲ ਕੈਟਾਗਿਰੀ ਦੇ ਘੱਟ ਆਮਦਨ ਵਾਲੇ ਪਰਿਵਾਰਾਂ ਦੇ ਬੱਚਿਆਂ ਨੂੰ ਰਿਆਇਤ ਦਿੱਤੀ ਜਾਵੇਗੀ। ਸੰਸਥਾ ਦੇ ਪ੍ਰਿੰਸੀਪਲ ਡਾ. ਅਮਰਜੀਤ ਸਿੰਘ ਸਿੱਧੂ ਤੇ ਐੱਮਡੀ ਮਨਜੀਤ ਕੌਰ ਚੱਠਾ ਨੇ ਸੰਸਥਾ ਦੇ ਪ੍ਰਾਸਪੈਕਟ ਰਿਲੀਜ਼ ਕਰਨ ’ਤੇ ਖੁਸ਼ੀ ਜ਼ਾਹਿਰ ਕੀਤੀ।ਇਸ ਮੌਕੇ ਸਹਾਇਕ ਡਾਇਰੈਕਟਰ ਐਡਮਨਿਸਟ੍ਰੇਸ਼ਨ ਹਰਪ੍ਰੀਤ ਸ਼ਰਮਾ, ਸਹਾਇਕ ਡਾਇਰੈਕਟਰ ਅਕਾਦਮਿਕ ਰਜਿੰਦਰ ਤ੍ਰਿਪਾਠੀ ਹਾਜ਼ਰ ਸਨ। -ਪੱਤਰ ਪ੍ਰੇਰਕ