ਭੁੱਚੋ ਮੰਡੀ: ਹਲਕਾ ਵਿਧਾਇਕ ਮਾਸਟਰ ਜਗਸੀਰ ਸਿੰਘ ਨੇ ਅੱਜ ਸਰਕਾਰੀ ਐਲੀਮੈਂਟਰੀ ਸਕੂਲ ਚੱਕ ਰਾਮ ਸਿੰਘ ਵਾਲਾ ਵਿੱਚ ਬਣਨ ਵਾਲੇ ਨਵੇਂ ਕਮਰੇ ਦੀ ਨੀਂਹ ਰੱਖੀ ਅਤੇ ਵਿਦਿਆਰਥੀਆਂ ਨੂੰ ਬੈਗ ਵੰਡੇ। ਇਸ ਮੌਕੇ ਵਿਧਾਇਕ ਨੇ ਕਿਹਾ ਕਿ ਉਨ੍ਹਾਂ ਦੀ ਬਤੌਰ ਅਧਿਆਪਕ ਪਹਿਲੀ ਨਿਯੁਕਤੀ ਇਸ ਸਕੂਲ ਵਿੱਚ ਹੀ ਹੋਈ ਸੀ। ਮੁੱਖ ਅਧਿਆਪਕਾ ਕਮਲੇਸ਼ ਅਤੇ ਐਸਐਮਸੀ ਦੀ ਚੇਅਰਮੈਨ ਮਨਦੀਪ ਕੌਰ ਨੇ ਵਿਧਾਇਕ ਦਾ ਧੰਨਵਾਦ ਕੀਤਾ। ਇਸ ਮੌਕੇ ਸਰਪੰਚ ਗੋਰਾ ਸਿੰਘ, ਸਾਬਕਾ ਸਰਪੰਚ ਕੇਹਰ ਸਿੰਘ, ਕੈਪਟਨ ਗੁਰਮੇਲ ਸਿੰਘ, ਖੇਡ ਪ੍ਰੇਮੀ ਸੁਖਵਿੰਦਰ ਸਿੰਘ, ਰੂਪ ਸਿੰਘ, ਅਧਿਆਪਕ ਅਮਰਿੰਦਰ ਸਿੰਘ, ਨਰਿੰਦਰ ਸਿੰਗਲਾ, ਤੇਜਿੰਦਰਪਾਲ ਸਿੰਘ, ਰਾਜਦੀਪ ਕੌਰ, ਗੁਰਪ੍ਰੀਤ ਕੌਰ ਅਤੇ ਹਰਬੰਸ ਕੌਰ ਹਾਜ਼ਰ ਸਨ। -ਪੱਤਰ ਪ੍ਰੇਰਕ