ਪੱਤਰ ਪ੍ਰੇਰਕ
ਅਬੋਹਰ, 27 ਅਗਸਤ
ਹਲਕਾ ਬੱਲੂਆਣਾ ਤੋਂ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਅੱਜ ਪਿੰਡ ਆਲਮਗੜ੍ਹ ਵਿਖੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਸਬੰਧਤ ਅਧਿਕਾਰੀਆਂ ਨੂੰ ਹੱਲ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਪਿੰਡ ’ਚ ਵਿਕਾਸ ਦੀ ਕੋਈ ਕਮੀਂ ਨਹੀਂ ਰਹਿਣ ਦਿੱਤੀ ਜਾਵੇਗੀ। ਵਿਧਾਇਕ ਨੇ ਕਿਹਾ ਕਿ ਮੁੱਖ ਸੂਬਾ ਸਰਕਾਰ ਵੱਲੋਂ ਪਿੰਡਾਂ ਦੇ ਵਿਕਾਸ ਨੂੰ ਵਿਸ਼ੇਸ਼ ਤਰਜੀਹ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸਿਹਤ ਸਹੂਲਤਾਂ ਵਿੱਚ ਵਾਧੇ ਲਈ ਬੱਲੂਆਣਾ ਹਲਕੇ ਵਿੱਚ ਅਜਿਹੇ ਦੋ ਆਮ ਆਦਮੀ ਕਲੀਨਿਕ ਖੋਲ੍ਹੇ ਗਏ ਹਨ।
ਵਿਧਾਇਕ ਦਹੀਆ ਨੇ ਕੰਨਿਆ ਸਕੂਲ ਦਾ ਦੌਰਾ ਕੀਤਾ
ਮਮਦੋਟ (ਪੱਤਰ ਪ੍ਰੇਰਕ): ਹਲਕਾ ਫਿਰੋਜ਼ਪੁਰ ਦਿਹਾਤੀ ਤੋਂ ਵਿਧਾਇਕ ਰਜਨੀਸ਼ ਦਹੀਆ ਨੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਮਦੋਟ ਦਾ ਦੌਰਾ ਕੀਤਾ। ਪ੍ਰਿੰਸੀਪਲ ਰੋਬੀਨਾ ਚੌਪੜਾ ਅਤੇ ਸਮੂਹ ਸਟਾਫ ਨੇ ਹਲਕਾ ਵਿਧਾਇਕ ਨੂੰ ਸਕੂਲ ਦੀਆਂ ਪ੍ਰਾਪਤੀਆਂ ਅਤੇ ਮੰਗਾਂ ਬਾਰੇ ਜਾਣੂ ਕਰਵਾਇਆ।ਸਕੂਲ ਸਟਾਫ ਦੁਆਰਾ ਦੱਸੀਆਂ ਗਈਆਂ ਮੁੱਖ ਸਮੱਸਿਆਵਾਂ ਦੇ ਵਿਚੋਂ ਇੱਕ ਸਕੂਲ ਦੀ ਇਮਾਰਤ ਵਿਚ ਵਾਧਾ ਕਰਨਾ ਸੀ। ਵਿਧਾਇਕ ਨੇ ਸਟਾਫ ਨੂੰ ਸਮੱਸਿਆਵਾਂ ਹੱਲ ਕਰਨ ਦਾ ਭਰੋਸਾ ਦਿੱਤਾ।