ਪਰਮਜੀਤ ਸਿੰਘ
ਫਾਜ਼ਿਲਕਾ, 3 ਫਰਵਰੀ
ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨੇ ਨਵੇਂ ਸਾਲ ਮੌਕੇ 1100 ਲਾਭਪਾਤਰੀਆਂ ਨੂੰ ਸਮਾਰਟ ਰਾਸ਼ਨ ਕਾਰਡ ਜਾਰੀ ਕੀਤੇ। ਵਿਧਾਇਕ ਘੁਬਾਇਆ ਨੇ ਕਾਬੁਲਸ਼ਾਹ ਖੁੱਭਣ, ਸਾਬੂਆਣਾ ਅਤੇ ਬਾਂਡੀ ਵਾਲਾ ਆਦਿ ਪਿੰਡਾਂ ਦੇ ਲੋਕਾਂ ਨੂੰ ਸਮਾਰਟ ਕਾਰਡਾਂ ਦੀ ਵੰਡ ਕੀਤੀ।
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਲੋੜਵੰਦਾਂ ਲੋਕਾਂ ਲਈ ਭਲਾਈ ਸਕੀਮਾਂ ਚਲਾਈਆਂ ਜਾਂਦੀਆਂ ਹਨ ਤੇ ਸਮੇ-ਸਮੇਂ ’ਤੇ ਉਨ੍ਹਾਂ ਨੂੰ ਸਕੀਮਾਂ ਅਧੀਨ ਲਾਭ ਮੁਹੱਈਆ ਕਰਵਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋੜਵੰਦਾਂ ਦੀ ਭਲਾਈ ਲਈ ਵਚਨਬੱਧ ਹੈ। ਇਸ ਮੌਕੇ ਬਿੱਟੂ ਵਾਈਸ ਚੇਅਰਮੈਨ ਮਾਰਕੀਟ ਕਮੇਟੀ ਫਾਜ਼ਿਲਕਾ, ਰਾਹੁਲ ਕੁੱਕੜ ਜ਼ੋਨ ਇੰਚਾਰਜ, ਪਿੰਡ ਕਬੂਲ ਸ਼ਾਹ ਖੂਬਣ ਦੇ ਸਰਪੰਚ ਬਲਬੀਰ ਸਿੰਘ, ਸਰਪੰਚ ਗੁਰਜੀਤ ਸਿੰਘ ਸਿੱਧੂ, ਪ੍ਰਿਥੀ ਰਾਮ ਸਰਪੰਚ ਸਾਬੂ ਆਨਾ, ਨੀਲਾ ਮਦਾਨ, ਮਾਸਟਰ ਜੋਗਿੰਦਰ ਸਿੰਘ, ਕਿਸ਼ੋਰ ਕੁਮਾਰ ਪ੍ਰਾਧਨ, ਸੰਦੀਪ ਕੁਮਾਰ ਪੰਚ, ਸੁਰਜੀਤ ਸਿੰਘ, ਰਮੇਸ਼ ਕੁਮਾਰ, ਸ਼ਾਮ ਸਰੂਪ ਐਕਸ ਸਰਪੰਚ, ਚਰਨਜੀਤ ਸਿੰਘ ਸੈਣੀ, ਰਤਨ ਲਾਲ, ਫਤਹਿ ਸਿੰਘ ਤੇ ਜਾਗਦੀਸ਼ ਕੁਮਾਰ ਮੌਜੂਦ ਸਨ।