ਮਮਦੋਟ(ਜਸਵੰਤ ਸਿੰਘ ਥਿੰਦ): ਫਿਰੋਜ਼ਪੁਰ ਦਿਹਾਤੀ ਦੇ ਅਧੀਨ ਆਉਂਦੇ ਬਲਾਕ ਮਮਦੋਟ ਦੇ ਪਿੰਡਾਂ ਵਿੱਚ ਵਿਕਾਸ ਦੇ ਕੰਮਾਂ ਲਈ ਪੰਜਾਬ ਸਰਕਾਰ ਵੱਲੋਂ ਪੰਜ ਕਰੋੜ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ। ਜਿਸ ਸਬੰਧੀ ਅੱਜ ਬਲਾਕ ਮਮਦੋਟ ਦੇ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਨੂੰ ਲਗਪੱਗ 87 ਲੱਖ ਰੁਪਏ ਦੀ ਗ੍ਰਾਂਟ ਦੇ ਚੈੱਕ ਵੰਡੇ ਗਏ। ਇਸ ਲੜੀ ਤਹਿਤ ਪਿੰਡ ਹਜਾਰਾ ਸਿੰਘ ਵਾਲਾ ਨੂੰ 8 ਲੱਖ ਰੁਪਏ, ਦਰੀਏ ਕੇ 6 ਲੱਖ 74 ਹਜ਼ਾਰ, ਬਸਤੀ ਚੱਕ ਅਮਰੀਕ ਸਿੰਘ 5 ਲੱਖ ਰੁਪਏ, ਚੱਕ ਖੁੰਦਰ 10 ਲੱਖ ਰੁਪਏ ਮਸਤਾ ਗੱਟੀ ਨੰਬਰ 1 ਨੂੰ 7 ਲੱਖ ਰੁਪਏ,ਸਦਰਦੀਨ 5 ਲੱਖ ਰੁਪਏ, ਕੰਧੇ ਵਾਲਾ 6 ਲੱਖ ਰੁਪਏ , ਕਿਲੀ ਬਹਾਲ ਸਿੰਘ ਵਾਲਾ 5 ਲੱਖ ਰੁਪਏ ਬਸਤੀ ਹਜ਼ਾਰਾ ਸਿੰਘ ਵਾਲਾ 5 ਲੱਖ ਰੁਪਏ ਬੋਦਲ 7 ਲੱਖ ਰੁਪਏ, ਹਜ਼ਾਰਾ ਸਿੰਘ ਵਾਲਾ ਹਿਠਾੜ 6 ਲੱਖ ਰੁਪਏ ਰਹੀਮੇ ਕੇ ਉਤਾੜ 6 ਲੱਖ ਰੁਪਏ ਦੇ ਚੈੱਕ ਪੰਚਾਇਤਾਂ ਦੇ ਸਰਪੰਚਾਂ ਨੂੰ ਦਿੱਤੇ ਗਏ ।