ਸਮਾਲਸਰ: ਹਲਕਾ ਬਾਘਾ ਪੁਰਾਣਾ ਦੇ ਵਿਧਾਇਕ ਦਰਸ਼ਨ ਸਿੰਘ ਬਰਾੜ ਵੱਲੋਂ ਹਲਕੇ ਦੇ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਗ੍ਰਾਟਾਂ ਵੰਡੀਆਂ ਜਾ ਰਹੀਆਂ ਹਨ। ਡੇਮਰੂ ਕਲਾਂ ਦੇ ਸਰਪੰਚ ਸੁਖਦੀਪ ਕੌਰ, ਪੰਚ ਬੁੱਕਣ ਸਿੰਘ, ਚਰਨਜੀਤ ਕੌਰ, ਹਰਚੰਦ ਸਿੰਘ ਨੇ ਦੱਸਿਆ ਕਿ ਵਿਧਾਇਕ ਨੇ ਡੇਮਰੂ ਕਲਾਂ ਨੂੰ 6 ਲੱਖ 65 ਹਜ਼ਾਰ ਰੁਪਏ ਅਤੇ ਡੇਮਰੂ ਖੁਰਦ ਨੂੰ 5 ਲੱਖ 36 ਹਜ਼ਾਰ ਰੁਪਏ ਦਾ ਚੈੱਕ ਸੌਂਪਿਆ। ਇਸੇ ਤਰ੍ਹਾਂ ਹੀ ਲੰਡੇ ਨੂੰ ਕਰੀਬ 42 ਲੱਖ, ਸੇਖਾ ਕਲਾਂ ਨੂੰ 35 ਲੱਖ 28 ਹਜ਼ਾਰ, ਸੇਖਾ ਖੁਰਦ ਕਰੀਬ 9 ਲੱਖ, ਲਧਾਈ ਕੇ ਨੂੰ 15 ਲੱਖ, ਗੁਰੂਸਰ ਮਾੜੀ 13 ਲੱਖ 13 ਹਜ਼ਾਰ, ਮਾੜੀ ਮੁਸਤਫਾ ਨੂੰ ਕਰੀਬ ਪੰਜਾਹ ਲੱਖ, ਓਗੋ ਕੇ ਨੂੰ ਕਰੀਬ ਪੌਣੇ ਸੱਤ ਲੱਖ, ਨੱਥੋ ਕੇ ਕਰੀਬ ਸਾਢੇ ਸਤਾਰਾਂ ਲੱਖ, ਫੂਲੇ ਵਾਲਾ ਕਰੀਬ ਪੱਚੀ ਲੱਖ ਰੁਪਏ ਵਿਕਾਸ ਕੰਮਾਂ ਲਈ ਵੰਡੇ। -ਪੱਤਰ ਪ੍ਰੇਰਕ