ਭੁੱਚੋ ਮੰਡੀ(ਪੱਤਰ ਪ੍ਰੇਰਕ): ਬੈਸਟ ਪ੍ਰਾਈਸ ਮਾਲ ਭੁੱਚੋ ਖੁਰਦ ਦੇ ਨੌਕਰੀਓਂ ਕੱਢੇ ਮੁਲਾਜ਼ਮ ਅੱਜ ਚੌਥੇ ਦਿਨ ਵੀ ਜਲ ਘਰ ਦੀ ਟੈਂਕੀ ’ਤੇ ਡਟੇ ਰਹੇ। ਬੈਸਟ ਪ੍ਰਾਈਜ਼ ਮੁਲਾਜ਼ਮ ਯੂਨੀਅਨ ਦੇ ਪ੍ਰਧਾਨ ਜਸਪ੍ਰੀਤ ਸਿੰਘ ਝੰਡੂਕੇ ਨੇ ਦੱਸਿਆ ਕਿ ਮਸਲੇ ਦੇ ਹੱਲ ਲਈ ਅੱਜ ਐਸਐਸਪੀ ਦਫ਼ਤਰ ਵਿੱਚ ਮੁਲਾਜ਼ਮਾਂ ਦੀ ਕੰਪਨੀ ਦੇ ਅਧਿਕਾਰੀਆਂ ਨਾਲ ਸਵੇਰੇ ਮੀਟਿੰਗ ਕਰਵਾਈ ਗਈ ਜੋ ਬੇਸਿੱਟਾ ਰਹੀ। ਕੰਪਨੀ ਅਧਿਕਾਰੀਆਂ ਦੀ ਬੇਰੁਖੀ ਕਾਰਨ ਮਾਮਲਾ ਕਿਸੇ ਸਿਰੇ ਨਹੀਂ ਲੱਗ ਸਕਿਆ। ਮੁਜ਼ਾਹਰਾਕਾਰੀ ਰਾਤਾਂ ਵੀ ਟੈਂਕੀ ਉੱਪਰ ਹੀ ਗੁਜ਼ਾਰ ਰਹੇ ਹਨ। ਮੁਲਾਜ਼ਮਾ ਲੈ ਕੰਪਨੀ ਅਧਿਕਾਰੀਆਂ ਤੇ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਮੋਰਚੇ ਵਿੱਚ ਕਿਰਤੀ ਕਿਸਾਨ ਯੂਨੀਅਨ (ਮਹਿਲਾ ਵਿੰਗ) ਦੀਆਂ ਕਿਸਾਨ ਬੀਬੀਆਂ ਵੀ ਡਟੀਆਂ ਹੋਈਆਂ ਹਨ। ਦੇਰ ਸ਼ਾਮ ਮਾਲ ਪ੍ਰਬੰਧਕਾਂ ਨਾਲ ਮੁਲਾਜ਼ਮਾਂ ਆਗੂਆਂ ਦੀ ਮੁੜ ਮੀਟਿੰਗ ਹੋਈ ਜੋ ਬੇਸਿੱਟਾ ਰਹੀ। ਬੁੱਧਵਾਰ ਸਵੇਰੇ ਪ੍ਰਬੰਧਕਾਂ ਨਾਲ ਮੁੜ ਮੀਟਿੰਗ ਹੋਵੇਗੀ।