ਕੁਲਦੀਪ ਸਿੰਘ ਬਰਾੜ
ਮੰਡੀ ਘੁਬਾਇਆ, 29 ਜੁਲਾਈ
ਪਿੰਡ ਪੀਰੇ ਕੇ ਉਤਾੜ੍ਹ ਵਿੱਚ ਬੀਤੀ ਰਾਤ ਨਇੱਕ ਪਰਿਵਾਰ ਦੇ 2 ਪੱਕੇ ਕਮਰਿਆ ਦਾ ਲੈਂਟਰ ਡਿੱਗਣ ਨਾਲ ਘਰੇਲੂ ਸਾਮਾਨ ਮਲਬੇ ਹੇਠ ਦੱਬ ਗਿਆ।
ਜਾਣਕਾਰੀ ਦਿੰਦਿਆਂ ਹਰਮੇਲ ਸਿੰਘ ਪੁੱਤਰ ਜੈਲਾ ਵਾਸੀ ਪੀਰ ਕੇ ਉਤਾੜ੍ਹ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਆਈ ਤੇਜ਼ ਹਨੇਰੀ ਅਤੇ ਝੱਖੜ ਕਾਰਨ ਮਕਾਨ ਨੂੰ ਤਰੇੜਾਂ ਆ ਗਈਆਂ ਸਨ। ਉਨ੍ਹਾਂ ਦੱਸਿਆ ਕਿ ਜਦੋਂ ਉਹ ਬੀਤੀ ਰਾਤ ਆਪਣੇ ਪਰਿਵਾਰ ਸਮੇਤ ਘਰ ਦੇ ਬਰਾਂਡੇ ਵਿੱਚ ਸੁੱਤੇ ਹੋਏ ਸਨ ਤਾਂ ਛੱਤ ਤੋਂ ਸੀਮਿੰਟ ਡਿੱਗਿਆ ਅਤੇ ਜਦੋਂ ਉਹ ਆਪਣੇ ਪਰਿਵਾਰ ਨੂੰ ਲੈ ਕੇ ਬਾਹਰ ਨਿਕਲੇ ਤਾਂ ਇੱਕ ਦਮ ਲੈਂਟਰ ਦਾ ਮਲਬਾ ਡਿੱਗਣ ਕਾਰਨ ਪੂਰਾ ਮਕਾਨ ਤਹਿਸ-ਨਹਿਸ ਹੋ ਗਿਆ। ਉਨ੍ਹਾਂ ਕਿਹਾ ਕਿ ਸਹੀ ਸਮੇਂ ’ਤੇ ਪਰਿਵਾਰ ਬਾਹਰ ਨਿਕਣ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਹਾਲਾਂਕਿ ਮਕਾਨ ਦੇ ਮਲਬੇ ਹੇਠ ਦੱਬ ਜਾਣ ’ਤੇ ਸਾਮਾਨ ਨੁਕਸਾਨਿਆ ਗਿਆ। ਪੀੜਤ ਪਰਿਵਾਰ ਦੇ ਮੈਂਬਰਾਂ ਸਣੇ ਪਿੰਡ ਦੇ ਸਰਪੰਚ ਸੁਲੱਖਣ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਕੋਲੋਂ ਮੰਗ ਕੀਤੀ ਹੈ ਕਿ ਸਪੈਸ਼ਲ ਗਿਰਦਾਵਰੀ ਕਰਵਾ ਕੇ ਮੁਆਵਜ਼ਾ ਰਾਸ਼ੀ ਮੁਹੱਈਆ ਕਰਵਾਈ ਜਾਵੇ।