ਬਲਜੀਤ ਸਿੰਘ
ਸਰਦੂਲਗੜ੍ਹ, 6 ਸਤੰਬਰ
ਅਨਾਜ ਮੰਡੀ ਸਰਦੂਲਗੜ੍ਹ ਦੀ ਕੀਤੀ ਗਈ ਚਾਰਦੀਵਾਰੀ ਦੌਰਾਨ ਕੱਢੇ ਗਏ ਗੈਰਕਾਨੂੰਨੀ ਗੇਟ ਦੀ ਖਬਰ ਪੰਜਾਬੀ ਟ੍ਰਿਬਿਊਨ ’ਚ ਪ੍ਰਕਾਸ਼ਿਤ ਹੋਣ ਤੋਂ ਬਆਦ ਸਬੰਧਿਤ ਮਹਿਕਮੇ ਨੇ ਕਾਰਵਾਈ ਕਰਦਿਆਂ ਗੇਟ ਬੰਦ ਕਰਵਾ ਦਿੱਤਾ। ਜਾਣਕਾਰੀ ਅਨੁਸਾਰ ਕੁਝ ਵਿਅਕਤੀਆਂ ਨੇ ਸਿਆਸੀ ਸ਼ਹਿ ’ਤੇ ਸਬੰਧਤ ਮਹਿਕਮੇ ਅਤੇ ਠੇਕੇਦਾਰ ਨਾਲ ਮਿਲੀਭੁਗਤ ਕਰਕੇ ਇਹ ਗੇਟ ਕੱਢ ਲਿਆ ਸੀ। ਇਸ ਦਾ ਕਿ ਸ਼ਹਿਰ ਵਾਸੀਆਂ ਵੱਲੋਂ ਵਿਰੋਧ ਕੀਤਾ ਗਿਆ ਅਤੇ ਸਿਕਾਇਤਾਂ ਉੱਚ ਅਫ਼ਸਰਾਂ ਨੂੰ ਭੇਜੀਆਂ ਗਈਆਂ ਸਨ। ਪੰਜਾਬੀ ਟ੍ਰਿਬਿਊਨ ਵਿੱਚ ਇਸ ਸਬੰਧੀ ਖ਼ਬਰ ਪ੍ਰਕਾਸ਼ਤ ਹੋਣ ਤੋਂ ਬਾਅਦ ਮਹਿਕਮੇ ਨੇ ਤੁਰੰਤ ਕਾਰਵਾਈ ਕਰਦਿਆਂ ਇਹ ਗੇਟ ਬੰਦ ਕਰਵਾ ਦਿੱਤਾ।
ਮੰਡੀਕਰਨ ਬੋਰਡ ਦੇ ਐਸਡੀਓ ਡੀ.ਕੇ. ਸਿੰਗਲਾ ਨੇ ਕਿਹਾ ਕਿ ਮਾਮਲਾ ਸਾਹਮਣੇ ਆਉਣ ’ਤੇ ਇਸ ਜਾਂਚ ਕੀਤੀ ਗਈ, ਜਿਸ ਵਿੱਚ ਪਤਾ ਚਲਿਆ ਕਿ ਇਹ ਗੇਟ ਬਿਨਾਂ ਮਨਜ਼ੂਰੀ ਤੋਂ ਕੱਢਿਆ ਗਿਆ ਸੀ, ਜਿਸਨੂੰ ਅੱਜ ਮਹਿਕਮੇ ਵਲੋਂ ਬੰਦ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਗੈਰ ਕਾਨੂੰਨੀ ਗੇਟ ਕਢਵਾਉਣ ਵਿੱਚ ਸ਼ਾਮਲ ਮੁਲਜ਼ਮਾਂ ਤੇ ਅਧਿਕਾਰੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।