ਪੱਤਰ ਪ੍ਰੇਰਕ
ਬਰੇਟਾ, 22 ਅਕਤੂਬਰ
ਖੇਤੀਬਾੜੀ ਵਿਕਾਸ ਫ਼ਰੰਟ ਦੇ ਪ੍ਰਧਾਨ ਅਤੇ ਮਰਹੂਮ ਕਿਸਾਨ ਆਗੂ ਮੱਘਰ ਸਿੰਘ ਕੁਲਰੀਆਂ ਦੀ ਯਾਦ ਨੂੰ ਸਮਰਪਿਤ ਗੇਟ ਅਤੇ ਬਰਾਂਡੇ ਦਾ ਨੀਂਹ ਪੱਥਰ ਉਨ੍ਹਾਂ ਦੀ ਪਤਨੀ ਗਮਦੂਰ ਕੌਰ ਕੁਲਰੀਆਂ, ਭਰਾ ਨਾਜ਼ਰ ਸਿੰਘ ਚਹਿਲ ਭਤੀਜਾ ਗੁਰਵਿੰਦਰ ਸਿੰਘ, ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ, ਕਿਸਾਨ ਆਗੂ ਸਿਮਰਨਜੀਤ ਕੁਲਰੀਆਂ ਨੇ ਗੋਰਖਨਾਥ ਰੋਡ ਕੁਲਰੀਆਂ ’ਤੇ ਰੱਖਿਆ। ਇਸ ਮੌਕੇ ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਾਮਫਲ ਸਿੰਘ ਚੱਕ ਅਲੀਸ਼ੇਰ ਨੇ ਮੱਘਰ ਸਿੰਘ ਕੁਲਰੀਆਂ ਦੀ ਜੀਵਨੀ ਬਾਰੇ ਚਾਨਣਾ ਪਾਇਆ। ਇਸ ਮੌਕੇ ਬੀਕੇਯੂ ਡਕੌਂਦਾ ਦੇ ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਕਿਸਨਗੜ੍ਹ, ਨਾਇਬ ਸਿੰਘ, ਮਹਿੰਦਰ ਸਿੰਘ ਬੀਕੇਯੂ, ਕਰਮਜੀਤ ਕੌਰ ਕੁਲਰੀਆਂ ਚੇਅਰਪਰਸਨ ਬਲਾਕ ਸੰਮਤੀ ਆਦਿ ਵੀ ਹਾਜ਼ਰ ਸਨ। ਸਰਕਾਰੀ ਅਤੇ ਸਹਿਕਾਰੀ ਬੈਂਕਾਂ ਵੱਲੋਂ ਕਰਜ਼ਾਈ ਕਿਸਾਨਾਂ ਨੂੰ ਕੱਢੇ ਜਾ ਰਹੇ ਨੋਟਿਸਾਂ ਦਾ ਪੰਜਾਬ ਕਿਸਾਨ ਯੂਨੀਅਨ ਸਖ਼ਤ ਵਿਰੋਧ ਕਰਦੀ। ਉਨ੍ਹਾਂ ਕਿਹਾ ਕਿ ਅਗਰ ਬੈਂਕਾਂ ਵੱਲੋਂ ਕਰਜ਼ਾਈ ਕਿਸਾਨਾਂ ਦੇ ਘਰਾਂ ’ਤੇ ਛਾਪੇ ਮਾਰੇ ਗਏ ਤਾਂ ਪੰਜਾਬ ਕਿਸਾਨ ਯੂਨੀਅਨ ਵੱਲੋਂ ਅਧਿਕਾਰੀਆਂ ਦਾ ਘਿਰਾਓ ਕੀਤਾ ਜਾਵੇਗਾ।