ਪੱਤਰ ਪ੍ਰੇਰਕ
ਭੀਖੀ, 15 ਜੁਲਾਈ
ਇੱਥੇ ਐੱਚਡੀਐੱਫਸੀ ਬੈਂਕ ਦੇ ਸਾਹਮਣੇ ਤੋਂ ਬੀਤੇ ਦਿਨ ਦੋ ਝਪਟਮਾਰਾਂ ਨੇ ਚਾਰ ਲੱਖ ਦੀ ਨਕਦੀ ਖੋਹ ਕੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਗੁਲਜ਼ਾਰ ਸਿੰਘ ਸਮਾਓਂ ਨੇ ਝਪਟਮਾਰਾਂ ਦੇ ਮੋਟਰਸਾਈਕਲ ਨੂੰ ਪਿੱਛੇ ਤੋਂ ਫੜ ਲਿਆ ਸੀ। ਇਸ ਦੌਰਾਨ ਉਨ੍ਹਾਂ ਮੋਟਰਸਾਈਕਲ ਤੇਜ਼ ਭਜਾਉਣ ਦੀ ਕੋਸ਼ਿਸ਼ ਕੀਤੀ ਤਾਂ ਗੁਲਜ਼ਾਰ ਸਿੰਘ ਹੇਠਾਂ ਡਿੱਗ ਕੇ ਬੁਰ ਤਰ੍ਹਾਂ ਜ਼ਖ਼ਮੀ ਹੋ ਗਿਆ ਸੀ। ਅੱਜ ਪਿੰਡ ਸਮਾਓਂ ਵਿੱਚ ਸਾਬਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਨੇ ਪੀੜਤ ਦਾ ਹਾਲ ਜਾਣਿਆ ਤੇ ਲੋਕਾਂ ਨੂੰ ਅਜਿਹੇ ਅਨਸਰਾਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਦਾ ਸੱਦਾ ਦਿੱਤਾ।