ਸਰਦੂਲਗੜ੍ਹ: ਹਲਕਾ ਸਰਦੂਲਗੜ੍ਹ ਦੇ ਪਿੰਡ ਮੋਫਰ ਵਿੱਚ ਪਿਤਾ ਨੇ ਆਪਣੀ ਡੇਢ ਮਹੀਨੇ ਦੀ ਬੱਚੀ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਹੈ। ਮ੍ਰਿਤਕ ਬੱਚੀ ਦੇ ਨਾਨਾ ਅਜੈਬ ਸਿੰਘ ਨੇ ਦੱਸਿਆ ਕਿ ਉਸ ਦੀ ਧੀ ਵੀਰਪਾਲ ਦੇ ਪਹਿਲਾਂ ਦੋ ਲੜਕੀਆਂ ਹਨ। ਉਸ ਕੋਲ ਕੁਝ ਦਿਨ ਪਹਿਲਾਂ ਇੱਕ ਹੋਰ ਲੜਕੀ ਨੇ ਜਨਮ ਲਿਆ ਇਸ ਕਾਰਨ ਉਸ ਦਾ ਪਤੀ ਗੁਰਸੇਵਕ ਸਿੰਘ ਵਾਸੀ ਮੱਤੀ ਨਾਰਾਜ਼ ਸੀ। ਉਹ ਅੱਜ ਪਿੰਡ ਮੋਫਰ ਆਇਆ ਹੋਇਆ ਸੀ। ਇਸ ਦੌਰਾਨ ਉਸ ਨੇ ਛੋਟੀ ਬੱਚੀ ਨੂੰ ਕੀਟਨਾਸ਼ਕ ਦਵਾਈ ਪਿਲਾ ਕੇ ਮਾਰ ਦਿੱਤਾ। ਉਨ੍ਹਾਂ ਥਾਣਾ ਝੁਨੀਰ ਦੀ ਪੁਲੀਸ ਨੂੰ ਸ਼ਿਕਾਇਤ ਦਿੱਤੀ ਹੈ। ਇਸ ਸਬੰਧੀ ਥਾਣਾ ਝੁਨੀਰ ਮੁਖੀ ਕਰਮਜੀਤ ਕੌਰ ਨੇ ਕਿਹਾ ਕਿ ਬੱਚੀ ਦੀ ਮਾਂ ਵੀਰਪਾਲ ਕੌਰ ਦੇ ਬਿਆਨਾਂ ’ਤੇ ਬੱਚੀ ਦੇ ਪਿਤਾ ਗੁਰਸੇਵਕ ਸਿੰਘ ਖ਼ਿਲਾਫ਼ ਧਾਰਾ 302 ਤਹਿਤ ਕੇਸ ਦਰਜ ਕਰ ਲਿਆ ਹੈ। ਮੁਲਜ਼ਮ ਹਾਲੇ ਫ਼ਰਾਰ ਹੈ। -ਪੱਤਰ ਪ੍ਰੇਰਕ