ਨਹਿਰਾਂ ਤੇ ਰਜਵਾਹਿਆਂ ’ਚ ਪਾੜ ਪੈਣ ਕਾਰਨ ਕਿਸਾਨਾਂ ਦਾ ਰੋਹ ਭਖਿਆ : The Tribune India

ਨਹਿਰਾਂ ਤੇ ਰਜਵਾਹਿਆਂ ’ਚ ਪਾੜ ਪੈਣ ਕਾਰਨ ਕਿਸਾਨਾਂ ਦਾ ਰੋਹ ਭਖਿਆ

ਨਹਿਰਾਂ ਤੇ ਰਜਵਾਹਿਆਂ ’ਚ ਪਾੜ ਪੈਣ ਕਾਰਨ ਕਿਸਾਨਾਂ ਦਾ ਰੋਹ ਭਖਿਆ

ਮਾਨਸਾ ਵਿੱਚ ਧਰਨੇ ਨੂੰ ਸੰਬੋਧਨ ਕਰਦਾ ਹੋਇਆ ਕਿਸਾਨ ਆਗੂ ਜਗਸੀਰ ਸਿੰਘ ਜਵਾਹਰਕੇ। -ਫੋਟੋ: ਸੁਰੇਸ਼

ਜੋਗਿੰਦਰ ਸਿੰਘ ਮਾਨ

ਮਾਨਸਾ, 25 ਸਤੰਬਰ

ਮਾਨਸਾ ਇਲਾਕੇ ਵਿੱਚ ਪਾੜ ਪੈਣ ਕਾਰਨ ਨੁਕਸਾਨੀਆਂ ਨਹਿਰਾਂ ਤੇ ਰਜਵਾਹਿਆਂ ਵਿੱਚ ਪਾਣੀ ਰੋਕਣ ਅਤੇ ਪਾੜ ਪੂਰਨ ਲਈ ਸਰਕਾਰੀ ਸੁਸਤੀ ਦੇ ਵਿਰੋਧ ਵਿੱਚ ਅੱਜ ਕਿਸਾਨ ਸੜਕਾਂ ’ਤੇ ਉਤਰ ਆਏ ਹਨ। ਪਾੜ ਪੈਣ ਕਾਰਨ ਨੁਕਸਾਨੀਆਂ ਨਹਿਰਾਂ ਵਿੱਚ ਪਾਣੀ ਦੀ ਸਪਲਾਈ ਬੰਦ ਕਰਨ ਲਈ ਜਦੋਂ ਕੋਈ ਸਰਕਾਰੀ ਚਾਰਾਜੋਈ ਆਰੰਭ ਨਾ ਹੋਈ ਤਾਂ ਛੇ ਪਿੰਡਾਂ ਦੇ ਕਿਸਾਨਾਂ ਨੇ ਪਾੜਾਂ ਨੂੰ ਬੰਦ ਕਰਨ ਦੀ ਮੰਗ ਕਰਦਿਆਂ ਸਿਰਸਾ-ਲੁਧਿਆਣਾ ਮੁੱਖ ਮਾਰਗ ’ਤੇ ਧਰਨਾ ਦੇ ਦਿੱਤਾ। ਇਨ੍ਹਾਂ ਧਰਨਾਕਾਰੀਆਂ ਦੀ ਅਗਵਾਈ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਆਗੂ ਜਗਸੀਰ ਸਿੰਘ ਜਵਾਹਰਕੇ ਵੱਲੋਂ ਕੀਤੀ ਗਈ। ਇਸ ਧਰਨੇ ਵਿੱਚ ਪਿੰਡ ਨੰਗਲ ਖੁਰਦ, ਘਰਾਂਗਣਾ, ਦੂਲੋਵਾਲ, ਜਵਾਹਰਕੇ, ਮਾਨਸਾ ਅਤੇ ਗੇਹਲੇ ਦੇ ਕਿਸਾਨਾਂ ਵੱਲੋਂ ਸ਼ਮੂਲੀਅਤ ਕੀਤੀ ਗਈ।

ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਜਥੇਬੰਦਕ ਆਗੂ ਜਗਸੀਰ ਸਿੰਘ ਜਵਾਹਰਕੇ ਨੇ ਕਿਹਾ ਕਿ ਜਦੋਂ ਮੌਸਮ ਮਹਿਕਮੇ ਵੱਲੋਂ ਮੀਂਹ ਪੈਣ ਦੀ ਚਿਤਾਵਨੀ ਦਿੱਤੀ ਗਈ ਸੀ ਤਾਂ ਨਹਿਰੀ ਮਹਿਕਮੇ ਨੂੰ ਪਿੱਛੋਂ ਨਹਿਰਾਂ ਦਾ ਪਾਣੀ ਬੰਦ ਕਰਨਾ ਚਾਹੀਦਾ ਸੀ ਜਾਂ ਪਾਣੀ ਦੀ ਮਾਤਰਾ ਨੂੰ ਘਟਾ ਦੇਣਾ ਚਾਹੀਦਾ ਸੀ ਤਾਂ ਜੋ ਕੰਮਜੋਰ ਕਿਨਾਰਿਆਂ ਵਾਲੀਆਂ ਨਹਿਰਾਂ ਨਾ ਟੁੱਟਦੀਆਂ ਅਤੇ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਨਾ ਹੁੰਦਾ। ਉਨ੍ਹਾਂ ਕਿਹਾ ਕਿ ਮੂਸਾ ਬ੍ਰਾਂਚ ਵਿੱਚ ਕੱਲ੍ਹ ਤੋਂ 70 ਫੁੱਟ ਪਾੜ ਪਿਆ ਹੋਇਆ ਹੈ ਅਤੇ 500 ਏਕੜ ਤੋਂ ਵੱਧ ਨਰਮਾ, ਸਬਜ਼ੀਆਂ ਅਤੇ ਝੋਨੇ ਦੀ ਫਸਲ ਬਰਬਾਦ ਹੋ ਚੁੱਕੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਨਹਿਰੀ ਮਹਿਕਮੇ ਵੱਲੋਂ ਸਿਰਸਾ ਮੁੱਖ ਮਾਰਗ ਤੱਕ ਤਾਂ ਮਾਈਨਰ ਨਵਾਂ ਬਣਾ ਦਿੱਤਾ ਗਿਆ ਹੈ ਅਤੇ ਉਸ ਤੋਂ ਅਗਲਾ ਹਿੱਸਾ ਪਹਿਲਾਂ ਦੀ ਤਰ੍ਹਾਂ ਪੁਰਾਣੀ ਅਤੇ ਖਸਤਾ ਹਾਲਤ ਵਿੱਚ ਹੈ। ਇਸ ਕਾਰਨ ਵਾਰ-ਵਾਰ ਉਸੇ ਥਾਂ ਉੱਤੇ ਥੋੜ੍ਹੀ-ਥੋੜ੍ਹੀ ਵਿੱਥ ਨਾਲ ਪਾੜ ਪੈਂਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਨਹਿਰੀ ਮਹਿਕਮੇ ਨੂੰ ਪਾੜ ਬੰਦ ਕਰਨ ਲਈ ਵਾਰ-ਵਾਰ ਕਿਹਾ ਜਾ ਰਿਹਾ ਹੈ ਪਰ ਠੋਸ ਕਾਰਵਾਈ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਮਜਬੂਰੀਵੱਸ ਕਿਸਾਨਾਂ ਵੱਲੋਂ ਸਿਰਸਾ-ਲੁਧਿਆਣਾ ਮੁੱਖ ਮਾਰਗ ਜਾਮ ਕਰਨਾ ਪਿਆ ਹੈ। ਇਸ ਜਾਮ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪੈ ਗਈ।

ਇਸੇ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੜਕ ਜਾਮ ਦੀ ਸੂਚਨਾ ਮਿਲਣ ਤੋਂ ਬਾਅਦ ਮਾਨਸਾ ਦੇ ਐੱਸ.ਡੀ.ਐੱਮ. ਹਰਿੰਦਰ ਸਿੰਘ ਜੱਸਲ ਅਤੇ ਨਾਇਬ ਤਹਿਸੀਲਦਾਰ ਬੀਰਬਲ ਸਿੰਘ ਨੇ ਮੌਕੇ ’ਤੇ ਪਹੁੰਚੇ ਤੇ ਧਰਨਾਕਾਰੀ ਕਿਸਾਨਾਂ ਨੂੰ ਸ਼ਾਂਤ ਕੀਤਾ। ਇਸ ਮਗਰੋਂ ਜੇ.ਸੀ.ਬੀ ਮਸ਼ੀਨਾਂ ਅਤੇ ਖਾਲੀ ਬੋਰੀਆਂ ਦਾ ਪ੍ਰਬੰਧ ਕੀਤਾ ਗਿਆ ਅਤੇ ਨਹਿਰ ਵਿੱਚ ਪਿਆ ਪਾੜ ਬੰਦ ਕਰਵਾਉਣਾ ਲਈ ਕਾਰਵਾਈ ਸ਼ੁਰੂ ਕੀਤੀ ਗਈ। ਇਸ ਉਪਰੰਤ ਕਿਸਾਨਾਂ ਵੱਲੋਂ ਧਰਨਾ ਚੁੱਕ ਲਿਆ ਗਿਆ।

ਮਾਨਸਾ ਇਲਾਕੇ ਵਿੱਚ 14 ਨਹਿਰਾਂ ਤੇ ਰਜਵਾਹਿਆਂ ’ਚ ਪਾੜ ਪਏ

ਮਾਨਸਾ ਇਲਾਕੇ ਵਿੱਚ 14 ਨਹਿਰਾਂ ਤੇ ਰਜਵਾਹਿਆਂ ਵਿੱਚ ਪਾੜ ਪੈ ਗਏ ਹਨ। ਇਨ੍ਹਾਂ ਵਿਚੋਂ ਸਰਕਾਰੀ ਅਧਿਕਾਰੀਆਂ ਅਨੁਸਾਰ ਹੁਣ ਤੱਕ ਸਿਰਫ਼ ਤਿੰਨ ਪਾੜਾਂ ਨੂੰ ਹੀ ਪੂਰਿਆ ਗਿਆ ਹੈ। ਵਿਭਾਗ ਵੱਲੋਂ ਪਾੜਾਂ ਨੂੰ ਪੂਰਨ ਲਈ ਉਪਰਾਲੇ ਆਰੰਭੇ ਗਏ ਹਨ। ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਇਨ੍ਹਾਂ ਪਾੜਾਂ ਨੂੰ ਪੂਰਨ ਲਈ ਲੋਕਾਂ ਨੂੰ ਹੱਲਾਸ਼ੇਰੀ ਦੇਣ ਦੇ ਨਾਲ ਸਰਕਾਰੀ ਸਹਾਇਤਾ ਲਈ ਖੁਦ ਪਿੰਡਾਂ ਦਾ ਦੌਰਾ ਕਰ ਰਹੇ ਹਨ। ਨਹਿਰੀ ਵਿਭਾਗ ਦੇ ਐਕਸੀਅਨ ਇੰਜ: ਜਗਮੀਤ ਸਿੰਘ ਭਾਖਰ ਨੇ ਦੱਸਿਆ ਕਿ ਕਿਸਾਨਾਂ ਵੱਲੋਂ ਮੋਘੇ ਬੰਦ ਕਰਨ ਨਾਲ ਨਹਿਰਾਂ ਦੇ ਕੰਮਜੋਰ ਕਿਨਾਰਿਆਂ ਤੋਂ ਪਾਣੀ ਓਵਰਫਲੋਅ ਹੋਇਆ ਜਿਸ ਕਾਰਨ ਪਾੜ ਪੈ ਗਏ। ਉਨ੍ਹਾਂ ਦੱਸਿਆ ਕਿ ਮੂਸਾ ਬ੍ਰਾਂਚ, ਘਰਾਗਣਾ ਮਾਈਨਰ, ਘੁੰਮਣ ਰਜਵਾਹੇ, ਬਹਿਣੀਵਾਲ ਵਿੱਚ ਜਗਾ ਬ੍ਰਾਂਚ, ਜੱਜਲ ਵਿੱਚ ਤਲਵੰਡੀ ਸਾਬੋ ਨੰਬਰ-2 ਰਜਵਾਹਾ, ਮਾਈਸਰਖਾਨਾ ਬ੍ਰਾਂਚ, ਪੰਧੇਰ ਬ੍ਰਾਂਚ, ਰਾਮਾਂਨੰਦੀ ਬ੍ਰਾਂਚ, ਮੌੜ ਰਜਵਾਹਾ, ਭਾਈ ਬਖਤੌਰ ਰਜਵਾਹਾ ਟੁੱਟ ਗਏ ਹਨ ਜਿੰਨ੍ਹਾਂ ਨੂੰ ਪੂਰਨ ਕਰਨ ਲਈ ਪਾਣੀ ਘਟਾਇਆ ਗਿਆ ਹੈ। ਇਸੇ ਦੌਰਾਨ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਅੱਜ ਇਲਾਕੇ ਦੇ ਟੁੱਟੇ ਹੋਏ ਰਜਵਾਹਿਆਂ ਦਾ ਦੌਰਾ ਕਰਦਿਆਂ ਜੇਸੀਬੀ ਮਸ਼ੀਨ ਦਿਵਾਉਣ ਅਤੇ ਖਾਲੀ ਗੱਟਿਆਂ ਦਾ ਪ੍ਰਬੰਧ ਕਰਨ ਵਿੱਚ ਸਹਾਇਤਾ ਕੀਤੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸੁਰੰਗਾਂ ਦਾ ਦੇਸ਼ ਨੌਰਵੇ

ਸੁਰੰਗਾਂ ਦਾ ਦੇਸ਼ ਨੌਰਵੇ

ਭਾਰਤੀ ਅਰਥਚਾਰੇ ਪ੍ਰਤੀ ਆਸ਼ਾ ਤੇ ਨਿਰਾਸ਼ਾ ਦੇ ਪਸਾਰ

ਭਾਰਤੀ ਅਰਥਚਾਰੇ ਪ੍ਰਤੀ ਆਸ਼ਾ ਤੇ ਨਿਰਾਸ਼ਾ ਦੇ ਪਸਾਰ

ਸਿਆਸਤ ਨੇ ਸੈਨਾਪਤੀ ਵਾਲੀ ਤਾਣੀ ਹੋਰ ਉਲਝਾਈ...

ਸਿਆਸਤ ਨੇ ਸੈਨਾਪਤੀ ਵਾਲੀ ਤਾਣੀ ਹੋਰ ਉਲਝਾਈ...

ਨੌਜਵਾਨ ਪੀੜ੍ਹੀ ਦੀ ਦਸ਼ਾ ਅਤੇ ਦਿਸ਼ਾ

ਨੌਜਵਾਨ ਪੀੜ੍ਹੀ ਦੀ ਦਸ਼ਾ ਅਤੇ ਦਿਸ਼ਾ

ਸੂਨਕ ਦੇ ਸਿਰ ਕੰਡਿਆਂ ਦਾ ਤਾਜ

ਸੂਨਕ ਦੇ ਸਿਰ ਕੰਡਿਆਂ ਦਾ ਤਾਜ

ਡੇਟਾ ਨਿੱਜੀਕਰਨ ਦੇ ਰਾਹ ’ਤੇ

ਡੇਟਾ ਨਿੱਜੀਕਰਨ ਦੇ ਰਾਹ ’ਤੇ

ਭਾਰਤੀ ਅਰਥਚਾਰੇ ਲਈ ਖ਼ਤਰੇ ਦੀ ਘੰਟੀ

ਭਾਰਤੀ ਅਰਥਚਾਰੇ ਲਈ ਖ਼ਤਰੇ ਦੀ ਘੰਟੀ

ਸ਼ਹਿਰ

View All