ਭੁੱਚੋ ਮੰਡੀ: ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਨਥਾਣਾ ਵੱਲੋਂ ਪਿੰਡ ਚੱਕ ਫਤਿਹ ਸਿੰਘ ਵਾਲਾ ਵਿੱਚ ਇਕਾਈ ਪ੍ਰਧਾਨ ਅਜਮੇਰ ਸਿੰਘ ਅਤੇ ਪਿੰਡ ਲਹਿਰਾ ਖਾਨਾ ਵਿੱਚ ਸ਼ਮਸ਼ੇਰ ਸਿੰਘ ਦੀ ਅਗਵਾਈ ਵਿੱਚ ਜਥੇਬੰਦੀ ਦੇ ਸੰਘਰਸ਼ੀ ਖਰਚਿਆਂ ਲਈ ਛਿਮਾਹੀ ਫੰਡ ਦੇ ਰੂਪ ਵਿੱਚ ਕਣਕ ਇਕੱਠੀ ਕੀਤੀ ਗਈ। ਇਸ ਮੌਕੇ ਬਲਾਕ ਆਗੂ ਜਗਜੀਤ ਸਿੰਘ, ਸੰਤੋਖ ਸਿੰਘ ਅਤੇ ਕਰਮਜੀਤ ਕੌਰ ਨੇ ਦੱਸਿਆ ਕਿ ਲੋਕ ਹੱਕਾਂ ਦੀ ਖਾਤਰ ਲੜੇ ਜਾਂਦੇ ਸੰਘਰਸ਼ਾਂ ਤੇ ਬਹੁਤ ਜ਼ਿਆਦਾ ਖਰਚ ਹੁੰਦਾ ਹੈ। ਇਸ ਮੌਕੇ ਆਗੂ ਹਰਮੇਲ ਸਿੰਘ, ਬਲਤੇਜ ਸਿੰਘ, ਗੁਰਪ੍ਰੀਤ ਸਿੰਘ, ਮੱਖਣ ਸਿੰਘ, ਗੁਰਨਾਮ ਸਿੰਘ ਹਾਜ਼ਰ ਸਨ। -ਪੱਤਰ ਪ੍ਰੇਰਕ