ਪੱਤਰ ਪ੍ਰੇਰਕ
ਦੋਦਾ, 26 ਅਕਤੂਬਰ
ਨਾਇਬ ਤਹਿਸੀਲਦਾਰ ਹਰਬੰਸ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਮੁਕਤਸਰ ਦੇ ਪੋਲਿੰਗ ਸਟੇਸ਼ਨਾਂ ਦੀ ਰੈਸ਼ਨੇਲਾਈਜ਼ੇਸ਼ਨ ਦੀ ਤਜਵੀਜ਼ ਨੂੰ ਭਾਰਤ ਚੋਣ ਕਮਿਸ਼ਨ ਵੱਲੋਂ ਪ੍ਰਵਾਨਗੀ ਦਿੱਤੀ ਗਈ ਹੈ। ਪੋਲਿੰਗ ਸਟੇਸ਼ਨਾਂ ਦੀ ਫਾਇਨਲ ਸੂਚੀ ਜ਼ਿਲ੍ਹਾ ਚੋਣ ਦਫਤਰ ਵਿੱਚ ਉਪਲਬਧ ਹੈ। ਵਿਧਾਨ ਸਭਾ ਹਲਕਾ 84 ਗਿੱਦੜਬਾਹਾ, 85 ਮਲੋਟ, 86 ਮੁਕਤਸਰ ਚੋਣਕਾਰ ਰਜਿਸਟਰੇਸ਼ਨ ਉਪ ਮੰਡਲ ਮੈਜਿਸਟਰੇਟ ਅਤੇ 83 ਲੰਬੀ ਚੋਣਕਾਰ ਰਜਿਸਟੇਸ਼ਨ ਅਫਸਰ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਹਨ। ਗਿੱਦੜਬਾਹਾ ਵਿਖੇ 173 ਪੋਲਿੰਗ ਬੂਥ, ਮਲੋਟ ਦੇ 190, ਮੁਕਤਸਰ ਦੇ 213 ਅਤੇ ਲੰਬੀ ਵਿਧਾਨ ਸਭਾ ਹਲਕੇ ਦੇ 177 ਪੋਲਿੰਗ ਬੂਥ ਹੋ ਗਏ ਹਨ।