ਪੱਤਰ ਪੇ੍ਰਕ
ਮਾਨਸਾ, 3 ਨਵੰਬਰ
ਮਾਨਸਾ ਪੁਲੀਸ ਨੇ ਬਠਿੰਡਾ ਤੋਂ ਭੱਜੇ ਕਤਲ ਕੇਸ ਦੇ ਹਵਾਲਾਤੀ ਨੂੰ ਕਾਬੂ ਕੀਤਾ ਹੈ। ਸੀਨੀਅਰ ਕਪਤਾਨ ਪੁਲੀਸ ਡਾ.ਸੰਦੀਪ ਕੁਮਾਰ ਗਰਗ ਨੇ ਦੱਸਿਆ ਕਿ ਪੁਲੀਸ ਨੇ ਬਠਿੰਡਾ ਹਸਪਤਾਲ ’ਚੋੋ ਭੱਜੇ ਕਤਲ ਕੇਸ ਦੇ ਹਵਾਲਾਤੀ ਨਵਦੀਪ ਸਿੰਘ ਉਰਫ ਨਵੀ ਵਾਸੀ ਡਿੱਖ (ਬਠਿੰਡਾ) ਨੂੰ ਪੁਲ ਨਹਿਰ ਪਿੰਡ ਰੱਲਾ ਤੋੋਂ ਗ੍ਰਿਫ਼ਤਾਰ ਕੀਤਾ ਹੈ।ਡਾ. ਗਰਗ ਨੇ ਦੱਸਿਆ ਕਿ ਫੜੇ ਵਿਅਕਤੀ ਵਿਰੁੱਧ ਥਾਣਾ ਸਦਰ ਰਾਮਪੁਰਾ ਜਿਲ੍ਹਾ ਬਠਿੰਡਾ ਵਿੱਚ ਕੇਸ ਦਰਜ ਸੀ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ 30 ਅਕਤੂਬਰ ਨੂੰ ਸਿਵਲ ਹਪਤਪਤਾਲ ਬਠਿੰਡਾ ਤੋੋਂ ਜ਼ਿਲ੍ਹਾ ਬਠਿੰਡਾ ਦੀ ਪੁਲੀਸ ਗਾਰਦ ਨੂੰ ਚਕਮਾ ਦੇਕੇ ਭੱਜ ਗਿਆ ਸੀ, ਜਿਸ ਵਿਰੁੱਧ ਇੱਕ ਹੋੋਰ ਕੇਸ ਰਜਿਸਟਰ ਹੋਇਆ ਸੀ।