ਜਸਵੰਤ ਸਿੰਘ ਥਿੰਦ
ਮਮਦੋਟ, 6 ਮਈ
ਪੰਚਾਇਤ ਸਮਿਤੀ ਮਮਦੋਟ ਦੀ ਕਰੀਬ 19 ਸਾਲ ਪਹਿਲਾਂ ਬਣੀ ਬਿਲਡਿੰਗ ਦੀਆਂ ਕੰਧਾਂ ਅਤੇ ਛੱਤਾਂ ਵਿੱਚ ਤਰੇੜਾਂ ਆਉਣ ਕਾਰਨ ਕੰਮ ਕਰਵਾਉਣ ਵਾਲੀ ਏਜੰਸੀ ਦੀ ਕਾਰਜ ਸ਼ੈਲੀ ’ਤੇ ਸਵਾਲੀਆ ਨਿਸ਼ਾਨ ਖੜ੍ਹੇ ਹੋ ਰਹੇ ਹਨ। ਜਾਣਕਾਰੀ ਅਨੁਸਾਰ ਪੰਚਾਇਤ ਸਮਿਤੀ ਦੀ ਨਵੀਂ ਬਣੀ ਬਿਲਡਿੰਗ ਦਾ ਉਦਘਾਟਨ ਉਸ ਸਮੇਂ ਦੇ ਕਾਂਗਰਸੀ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਕੀਤਾ ਗਿਆ ਸੀ। ਤਿੰਨ ਸਾਲਾਂ ਤੋਂ ਹੀ ਇਸ ਬਿਲਡਿੰਗ ਦੀ ਹਾਲਤ ਖਸਤਾ ਹੋ ਰਹੀ ਹੈ ਕੰਧਾਂ ਦਾ ਪਲੱਸਤਰ ਡਿੱਗ ਰਿਹਾ ਹੈ ਪੰਚਾਇਤ ਸਮਿਤੀ ਦੇ ਇਸ ਦਫਤਰ ਅਧੀਨ ਇੱਕ ਸੌ 35 ਦੇ ਕਰੀਬ ਪੰਚਾਇਤਾਂ ਕੰਮ ਕਰ ਰਹੀਆਂ ਹਨ। ਪਿੰਡਾਂ ਦਾ ਵਿਕਾਸ ਕਰਵਾਉਣ ਵਾਲੀ ਪੰਚਾਇਤ ਸੰਮਤੀ ਦੇ ਦਫ਼ਤਰ ਦਾ ਉਨੀ ਸਾਲ ਵਿਚ ਇੰਨਾ ਬੁਰਾ ਹਾਲ ਹੋਣਾ ਵਿਕਾਸ ਦੇ ਦਾਅਵਿਆਂ ਦੀ ਪੋਲ ਖੋਲ੍ਹਦਾ ਹੈ।ਜ਼ਿਕਰਯੋਗ ਹੈ ਕਿ ਉਨੀ ਸਾਲ ਬਾਅਦ ਪੰਚਾਇਤ ਸਮਿਤੀ ਦੀ ਨਵੀਂ ਬਿਲਡਿੰਗ ਦਾ ਨਿਰਮਾਣ ਵੀ ਪੰਚਾਇਤ ਸਮਿਤੀ ਵੱਲੋਂ ਮਤਾ ਪਾਸ ਕਰ ਕੇ ਸ਼ੁਰੂ ਕਰਵਾਇਆ ਜਾ ਚੁੱਕਾ ਹੈ।