ਤਪਾ ਮੰਡੀ: ਨਿਊ ਜੈ ਮਾਤਾ ਦਾਤੀ ਕਲੱਬ ਵੱਲੋਂ ਸ਼ਹਿਰ ਮਾਤਾ ਦਾਤੀ ਮੰਦਿਰ ਵਿੱਚ ਜਗਰਾਤਾ ਅਤੇ ਛੇ ਲੋੜਵੰਦ ਲੜਕੀਆਂ ਦੇ ਸਮੂਹਿਕ ਵਿਆਹ ਕਰਵਾਏ ਗਏ। ਸਮਾਗਮ ਦੇ ਮੁੱਖ ਮਹਿਮਾਨ ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ ਸਨ। ਕਲੱਬ ਦੇ ਪ੍ਰਧਾਨ ਦਵਿੰਦਰ ਦੀਕਸ਼ਿਤ ਟੀਟ ਨੇ ਪੁੱਜੇ ਮਹਿਮਾਨਾਂ ਦਾ ਸਵਾਗਤ ਕੀਤਾ। ਵਿਆਹ ਸਮਾਗਮਾਂ ਦਾ ਉਧਘਾਟਨ ਰਘਵੀਰ ਚੰਦ ਅਗਰਵਾਲ, ਮੈਨੇਜਰ ਜਗਨ ਨਾਥ ਸ਼ਰਮਾ ਅਤੇ ਸੱਤਪਾਲ ਮੌੜ ਨੇ ਸਾਂਝੇ ਤੌਰ ’ਤੇ ਕੀਤਾ। ਇਸ ਦੌਰਾਨ ਕਲੱਬ ਨੇ ਨਵ ਵਿਆਹੀਆਂ ਲੜਕੀਆਂ ਨੂੰ ਹਰ ਤਰ੍ਹਾਂ ਦਾ ਘਰੇਲੂ ਸਾਮਾਨ ਵੀ ਦਿੱਤਾ। ਵਿਧਾਇਕ ਲਾਭ ਸਿੰਘ ਉੱਗੋਕੇ ਨੇ ਨਵ-ਵਿਹਾਏ ਜੋੜਿਆਂ ਨੂੰ ਅਸ਼ੀਰਵਾਦ ਦਿੱਤਾ। -ਪੱਤਰ ਪ੍ਰੇਰਕ