ਪੱਤਰ ਪ੍ਰੇਰਕ
ਟੱਲੇਵਾਲ, 1 ਨਵੰਬਰ
ਇਥੇ ਪਿੰਡ ਮੱਲ੍ਹੀਆਂ ਨੇੜੇ ਬਰਨਾਲਾ-ਮੋਗਾ ਕੌਮੀ ਹਾਈਵੇਅ ਉਪਰ ਕਾਰ ਸਵਾਰ ਲੁਟੇਰਿਆਂ ਵਲੋਂ ਇੱਕ ਕਬਾੜ ਦਾ ਕੰਮ ਕਰਨ ਵਾਲੇ ਵਿਅਕਤੀ ਦੀ ਕੁੱਟਮਾਰ ਕਰਕੇ ਉਸ ਨੂੰ ਲੁੱਟ ਲਿਆ। ਜਾਣਕਾਰੀ ਦਿੰਦਿਆਂ 55 ਸਾਲਾ ਰਾਮਜੀ ਦਾਸ ਨੇ ਦੱਸਿਆ ਕਿ ਉਹ ਪੱਖੋ ਕੈਂਚੀਆਂ ਤੋਂ ਕਬਾੜ ਇਕੱਠਾ ਕਰਨ ਲਈ ਫ਼ੇਰੀ ਲਗਾਉਣ ਚੱਲਿਆ ਸੀ। ਜਦੋਂ ਉਹ ਪਿੰਡ ਪੱਖੋਕੇ ਅਤੇ ਮੱਲ੍ਹੀਆਂ ਦੇ ਵਿਚਕਾਰ ਪਹੁੰਚਿਆਂ ਤਾਂ ਪਿੱਛੋਂ ਦੀ ਆ ਰਹੀ ਇੱਕ ਸਵਿੱਟ ਕਾਰ ਸਵਾਰਾਂ ਨੇ ਘੇਰ ਲਿਆ। ਗੱਡੀ ਵਿੱਚੋਂ ਉਤਰੇ ਤਿੰਨ ਨੌਜਵਾਨਾਂ ਨੇ ਉਸਦੀ ਕੁੱਟਮਾਰ ਕਰਕੇ ਉਸ ਤੋਂ ਨਕਦੀ ਖੋਹ ਲਈ ਤੇ ਮੋਗਾ ਵੱਲ ਫ਼ਰਾਰ ਹੋ ਗਏ। ਇਸ ਸਬੰਧੀ ਪੱਖੋ ਕੈਂਚੀਆਂ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।