ਸਾਦਿਕ (ਗੁਰਪ੍ਰੀਤ ਸਿੰਘ): ਸਾਦਿਕ-ਫਰੀਦਕੋਟ ਰੋਡ ’ਤੇ ਪਿੰਡ ਮਹਿਮੂਆਣਾ ਨੇੜਿਓਂ ਲੰਘਦੀ ਕੱਸੀ ਵਿੱਚ ਬੇਕਾਬੂ ਹੋਈ ਕਾਰ ਡਿੱਗ ਗਈ। ਜਾਣਕਾਰੀ ਅਨੁਸਾਰ ਜੱਗਾ ਸਿੰਘ ਵਾਸੀ ਜੰਡਵਾਲਾ ਆਪਣੇ ਪਿੰਡੋਂ ਕਾਰ ਰਾਹੀਂ ਫਰੀਦਕੋਟ ਜਾ ਰਿਹਾ ਸੀ, ਜਦੋਂ ਉਸ ਦੀ ਕਾਰ ਲਿੰਕ ਰੋਡ ਤੋਂ ਮੇਨ ਰੋਡ ’ਤੇ ਚੜ੍ਹਨ ਲੱਗੀ ਤਾਂ ਸਪੀਡ ਜ਼ਿਆਦਾ ਹੋਣ ਕਾਰਨ ਇੱਥੇ ਪੈਂਦੀ ਕੱਸੀ ਵਿੱਚ ਉੱਤਰ ਗਈ ਜਿਸ ਨੂੰ ਵੇਖਦਿਆਂ ਨੇੜਲੇ ਸਰਵਿਸ ਸਟੇਸ਼ਨ ’ਤੇ ਕੰਮ ਕਰਦੇ ਨੌਜਵਾਨਾਂ ਨੇ ਕਾਰ ਚਾਲਕ ਨੂੰ ਤੁਰੰਤ ਬਾਹਰ ਲਿਆ , ਜਿਸ ਦੇ ਮਾਮੂਲੀ ਸੱਟਾਂ ਲੱਗੀਆਂ ਹਨ । ਪਿੰਡ ਵਾਸੀਆਂ ਨੂੰ ਪਤਾ ਲੱਗਣ ’ਤੇ ਉਨ੍ਹਾਂ ਕਾਰ ਨੂੰ ਵੀ ਕੱਸੀ ਵਿੱਚੋਂ ਕੱਢ ਲਿਆ।