ਨਿਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 7 ਸਤੰਬਰ
ਪਿੰਡ ਹਰੀਕੇ ਕਲਾਂ ਦੇ ਰਹਿਣ ਵਾਲੇ ਅਮਨਦੀਪ ਸਿੰਘ ਗੋਗੀ (42) ਜੋ ਸਿਹਤ ਵਿਭਾਗ ਵਿੱਚ ਮਲਟੀ ਪਰਲਜ਼ ਹੈਲਥ ਵਰਕਰ ਵਜੋਂ ਕੰਮ ਕਰ ਰਿਹਾ ਸੀ, ਦੀ ਲਾਸ਼ ਪਿੰਡ ਭਾਗਸਰ ਦੇ ਰਜਬਾਹੇ ਵਿੱਚੋਂ ਮਿਲੀ ਹੈ| ਪ੍ਰਾਪਤ ਜਾਣਕਾਰੀ ਅਨੁਸਾਰ ਅਮਨਦੀਪ ਸਿੰਘ ਦੀ ਕਾਰ ਤਿੰਨ ਦਿਨ ਪਹਿਲਾਂ ਉਸਦੇ ਡਿਊਟੀ ਸਥਾਨ ਪਿੰਡ ਬਾਜਾ ਮਰਾੜ੍ਹ ਲਾਗਿਉਂ ਲੰਘਦੀ ਸਰਹੰਦ ਫੀਡਰ ਦੇ ਕਿਨਾਰੇ ਤੋਂ ਮਿਲੀ ਸੀ| ਪਰਿਵਾਰ ਵਾਲੇ ਉਦੋਂ ਤੋਂ ਹੀ ਉਸਦੀ ਭਾਲ ਵਿੱਚ ਸਨ| ਅਮਨਦੀਪ ਸਿੰਘ ਕ੍ਰਿਕਟ ਦਾ ਵੀ ਚੰਗਾ ਖਿਡਾਰੀ ਰਿਹਾ ਹੈ ਅਤੇ ਉਸਦਾ ਪੁੱਤਰ ਵੀ ਕ੍ਰਿਕਟ ਖੇਡਦਾ ਹੈ| ਪੁਲੀਸ ਅਨੁਸਾਰ ਨਹਿਰ ਵਿੱਚ ਛਾਲ ਮਾਰਨ ਤੋਂ ਪਹਿਲਾਂ ਉਹ ਖੁਦਕਸ਼ੀ ਨੋਟ ਵੀ ਲਿਖ ਕੇ ਗਿਆ ਹੈ| ਪੁਲੀਸ ਨੇ ਧਾਰਾ 174 ਦੀ ਕਾਰਵਾਈ ਕਰਦਿਆਂ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।