ਪੱਤਰ ਪ੍ਰੇਰਕ
ਭਗਤਾ ਭਾਈ, 12 ਸਤੰਬਰ
ਇਲਾਕੇ ਦੇ ਪਿੰਡ ਜਲਾਲ ਵਿੱਚ ਛੱਪੜ ਵਿੱਚੋਂ ਇਕ 20 ਸਾਲਾਂ ਦੇ ਨੌਜਵਾਨ ਦੀ ਲਾਸ਼ ਮਿਲੀ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਸਰਬਜੀਤ ਸਿੰਘ ਵਾਸੀ ਜਲਾਲ ਵਜੋਂ ਹੋਈ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਮੁਤਾਬਕ ਸਰਬਜੀਤ ਸਿੰਘ ਬੀਤੀ ਰਾਤ ਘਰੋਂ ਗਿਆ ਸੀ ਪਰ ਵਾਪਸ ਨਹੀਂ ਪਰਤਿਆ। ਪਰਿਵਾਰਕ ਮੈਂਬਰ ਅੱਜ ਸਾਰਾ ਦਿਨ ਉਸ ਦੀ ਭਾਲ ਕਰਦੇ ਰਹੇ। ਦੇਰ ਸ਼ਾਮ ਉਸ ਦੀ ਲਾਸ਼ ਪਿੰਡ ਜਲਾਲ ਦੇ ਇਕ ਛੱਪੜ ਵਿੱਚੋਂ ਮਿਲੀ। ਥਾਣਾ ਭਗਤਾ ਭਾਈ ਦੀ ਪੁਲੀਸ ਇਸ ਮਾਮਲੇ ਦੇ ਸਬੰਧ ਵਿੱਚ ਜਾਂਚ ਅਤੇ ਬਣਦੀ ਅਗਲੇਰੀ ਕਾਰਵਾਈ ਕਰ ਰਹੀ ਹੈ।