ਫ਼ਤਿਹਗੜ੍ਹ ਪੰਜਤੂਰ (ਪੱਤਰ ਪ੍ਰੇਰਕ): ਨਜ਼ਦੀਕੀ ਪਿੰਡ ਸ਼ਾਹ ਅੱਬੂ ਬੌਕਰ ਦਾ ਇਕ 40 ਸਾਲਾ ਵਿਅਕਤੀ ਅੱਜ ਸਵੇਰੇ ਭੇਤਭਰੀ ਹਾਲਤ ਵਿੱਚ ਮਿ੍ਤਕ ਮਿਲਿਆ ਹੈ। ਉਸ ਦੀ ਲਾਸ਼ ਇੱਥੋਂ ਨਜ਼ਦੀਕ ਪਿੰਡ ਬਹਾਦਰ ਵਾਲਾ ਦੀ ਨਹਿਰ ਕੋਲੋਂ ਮਿਲੀ।
ਪੁਲੀਸ ਨੇ ਘਟਨਾ ਸਥਾਨ ’ਤੇ ਜਾ ਕੇ ਮੌਕੇ ਦਾ ਮੁਆਇਨਾ ਕੀਤਾ। ਮੱਖੂ ਪੁਲੀਸ ਨੇ ਉਕਤ ਮ੍ਰਿਤਕ ਦੀ ਸ਼ਨਾਖਤ ਜਰਮਲ ਸਿੰਘ ਪੁੱਤਰ ਕਿਸ਼ਨ ਸਿੰਘ ਵਾਸੀ ਸ਼ਾਹ ਅਬੁਬੱਕਰ ਥਾਣਾ ਜ਼ੀਰਾ (ਫਿਰੋਜ਼ਪੁਰ) ਵਜੋਂ ਕੀਤੀ ਹੈ। ਪੁਲੀਸ ਨੂੰ ਸ਼ੱਕ ਹੈ ਕਿ ਮ੍ਰਿਤਕ ਦਾ ਕਤਲ ਕਰਕੇ ਉਸ ਦੀ ਲਾਸ਼ ਇੱਥੇ ਸੁੱਟੀ ਗਈ ਹੈ। ਮ੍ਰਿਤਕ ਦੇਹ ’ਤੇ ਸੱਟਾਂ ਦੇ ਨਿਸ਼ਾਨ ਪਾਏ ਗਏ ਹਨ। ਮੱਖੂ ਪੁਲੀਸ ਬਰੀਕੀ ਨਾਲ ਸਾਰੇ ਮਾਮਲੇ ਦੀ ਜਾਂਚ ਕਰਨ ਵਿਚ ਜੁੱਟ ਗਈ ਹੈ।