ਮਲੋਟ (ਨਿੱਜੀ ਪੱਤਰ ਪ੍ਰੇਰਕ): ਇੱਥੋਂ ਦੇ ਵਾਰਡ ਨੰਬਰ 6, ਕੈਂਪ ਦਾ ਵਸਨੀਕ 25 ਸਾਲਾਂ ਦਾ ਨੌਜਵਾਨ, ਸੰਦੀਪ ਕੁਮਾਰ ਲੰਘੇ ਸ਼ਨਿੱਚਰਵਾਰ ਆਪਣੇ ਭਰਾ ਦੇ ਘਰੋਂ ਗਾਇਬ ਹੋਇਆ ਸੀ, ਦੀ ਤਲਾਸ਼ ਦੌਰਾਨ ਅੱਜ ਚੌਥੇ ਦਿਨ ਵਾਟਰ ਵਰਕਸ ਦੀ ਡਿੱਗੀ ‘ਚੋਂ ਉਸ ਦੀ ਲਾਸ਼ ਮਿਲੀ ਹੈ। ਹਸਪਤਾਲ ਵਿੱਚ ਮੌਜੂਦ ਮੁਹੱਲੇ ਦੇ ਮੋਹਤਬਰਾਂ ਨੇ ਦੱਸਿਆ ਕਿ ਮ੍ਰਿਤਕ ਸੰਦੀਪ ਕੁਮਾਰ ਦੇ ਮਾਤਾ-ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਸੰਦੀਪ ਵੀ ਮਾਨਸਿਕ ਤੌਰ ‘ਤੇ ਬਿਮਾਰ ਰਹਿੰਦਾ ਸੀ।