ਜ਼ੀਰਾ: ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਕੀਤੇ ਗਏ ਤਬਾਦਲਿਆਂ ਦੌਰਾਨ ਹਰਜੀਤ ਕੌਰ ਕੋਹਾਲਾ ਨੇ ਮੱਲਾਂਵਾਲਾ ਵਿੱਚ ਬਤੌਰ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਵਜੋਂ ਆਪਣਾ ਚਾਰਜ ਸੰਭਾਲ ਲਿਆ , ਜ਼ਿਕਰਯੋਗ ਹੈ ਕਿ ਇਸਤੋਂ ਪਹਿਲਾਂ ਉਹ ਨਕੋਦਰ ਵਿੱਚ ਤਾਇਨਾਤ ਸਨ। ਹਰਜੀਤ ਕੌਰ ਦੇ ਮੱਲਾਂਵਾਲਾ ਵਿੱਚ ਚਾਰਜ ਸੰਭਾਲਣ ਮੌਕੇ ਉਪ- ਜ਼ਿਲ੍ਹਾ ਸਿੱਖਿਆ ਅਫਸਰ ਸੁਖਵਿੰਦਰ ਸਿੰਘ,ਲੈਕਚਰਾਰ ਨਿਰਵੈਰ ਸਿੰਘ, ਸੇਵਾਮੁਕਤ ਬਲਾਕ ਸਿੱਖਿਆ ਅਫਸਰ ਮੈਡਮ ਸੁਖਵਿੰਦਰ ਕੌਰ ਉਚੇਚੇ ਤੌਰ ਤੇ ਹਾਜ਼ਰ ਸਨ। -ਪੱਤਰ ਪ੍ਰੇਰਕ