ਜੋਗਿੰਦਰ ਸਿੰਘ ਮਾਨ
ਮਾਨਸਾ, 21 ਜੁਲਾਈ
ਪੰਜਾਬ ਕਿਸਾਨ ਯੂਨੀਅਨ ਨੇ ਅੱਜ ਕਰਜ਼ੇ ਕਾਰਨ ਇੱਕ ਗਰੀਬ ਦੁਕਾਨਦਾਰ ਦੀ ਪ੍ਰਾਪਰਟੀ ਦੀ ਨਿਲਾਮੀ ਰੁਕਵਾਈ ਗਈ। ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਆਗੂ ਗੁਰਜੰਟ ਸਿੰਘ ਮਾਨਸਾ ਨੇ ਕਿਹਾ ਕਿ ਅੱਜ ਤਹਿਸੀਲਦਾਰ ਮਾਨਸਾ ਅਤੇ ਕੈਨਰਾ ਬੈਂਕ ਦੇ ਅਧਿਕਾਰੀਆਂ ਵੱਲੋਂ ਦਰਜ਼ੀਆਂ ਵਾਲੀ ਗਲੀ, ਜਵਾਹਰਕੇ ਰੋਡ ਮਾਨਸਾ ਦੇ ਗਰੀਬ ਦੁਕਾਨਦਾਰ ਪਵਨ ਕੁਮਾਰ (ਜਿਸ ਦੀ ਮੌਤ ਵੀ ਹੋ ਚੁੱਕੀ ਹੈ) ਵੱਲੋਂ ਸਾਲ 2016 ਵਿੱਚ 7 ਲੱਖ ਰੁਪਏ ਦਾ ਕਰਜ਼ ਲਿਆ ਗਿਆ ਸੀ, ਪਰ ਮੰਦਵਾੜੇ ਤੇ ਕਰੋਨਾ ਮਹਾਂਮਾਰੀ ਵਰਗੇ ਕਾਰਨਾਂ ਕਰਕੇ ਕਿਸ਼ਤਾਂ ਟੁੱਟਣ ਕਾਰਨ ਇਹ ਕਰਜ਼ਾ ਕਰੀਬ 14 ਲੱਖ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਬੈਂਕ ਨੇ ਅਦਾਲਤ ’ਚ ਨਿਲਾਮੀ ਦੇ ਹੁਕਮ ਹਾਸਲ ਕਰ ਲਏ। ਮਾਮਲਾ ਜਥੇਬੰਦੀ ਦੇ ਧਿਆਨ ’ਚ ਆਇਆ ਤਾਂ ਉਨ੍ਹਾਂ ਵੱਲੋਂ ਧਰਨਾ ਲਗਾ ਕੇ ਵਿਰੋਧ ਕੀਤਾ ਗਿਆ, ਜਿਸ ਕਾਰਨ ਨਿਲਾਮੀ ਸਿਰੇ ਨਾ ਚੜ੍ਹ ਸਕੀ।