ਚੰਦਰ ਪ੍ਰਕਾਸ਼ ਕਾਲੜਾ
ਜਲਾਲਾਬਾਦ, 28 ਸਤੰਬਰ
ਬੀਤੇ ਦਿਨੀਂ ਇਸ ਖੇਤਰ ਵਿੱਚ ਹੋਈ ਬਰਸਾਤ ਤੂੰ ਬਾਅਦ ਅਨਾਜ ਮੰਡੀ ਵਿੱਚ ਬਾਸਮਤੀ ਕਿਸਮ ਝੋਨੇ ਦੀ ਫਸਲ ਦੀ ਆਮਦ ਹੋ ਚੁੱਕੀ ਹੈ। ਬਾਸਮਤੀ ਕਿਸਮ ਦਾ ਝੋਨਾ ਪਿੰਡ ਪੀਰੇ ਕੇ ਘਾਂਗਾ ਖੁਰਦ ਪੱਕਾ ਕਾਲੇਵਾਲਾ ਆਦਿ ਦੇ ਕਿਸਾਨਾਂ ਵੱਲੋਂ ਮੰਡੀ ਵਿੱਚ ਵੇਚਣ ਲਈ ਲਿਆਂਦਾ ਹੈ ਇਸ ਝੋਨੇ ਨੂੰ ਸਰਕਾਰ ਦੀ ਕਿਸੇ ਏਜੰਸੀ ਵੱਲੋਂ ਤਾਂ ਨਹੀਂ ਖ਼ਰੀਦਿਆ ਜਾ ਰਿਹਾ ਪਰ ਵਪਾਰੀ ਵਰਗ ਇਸ ਨੂੰ ਖਰੀਦ ਰਿਹਾ ਹੈ ਕਿਸਾਨ ਪ੍ਰੇਮ ਕੁਮਾਰ ਬਲਦੇਵ ਰਾਜ ਕੰਬੋਜ ਆਦਿ ਨੇ ਦੱਸਿਆ ਕਿ ਬਾਸਮਤੀ ਕਿਸਮ ਦਾ ਝੋਨਾ 3400 ਤੇ 3500 ਰੁਪਏ ਪ੍ਰਤੀ ਕੁਇੰਟਲ ਦੇ ਦਰਮਿਆਨ ਵਿਕ ਰਿਹਾ ਹੈ ਕਿਸਾਨਾਂ ਨੇ ਦੱਸਿਆ 1692 ਬਾਸਮਤੀ ਕਿਸਮ ਦਾ ਝੋਨਾ ਪ੍ਰਤੀ ਏਕੜ ਪੱਚੀ ਤੋਂ ਅਠਾਈ ਕੁਇੰਟਲ ਪ੍ਰਤੀ ਏਕੜ ਝਾੜ ਨਿਕਲ ਰਿਹਾ ਹੈ ਦੂਸਰੇ ਪਾਸੇ ਪਰਮਲ ਕਿਸਮ ਝੋਨੇ ਦੀ ਸਰਕਾਰੀ ਖਰੀਦ ਇਕ ਅਕਤੂਬਰ ਤੋਂ ਚਾਲੂ ਹੋਣ ਦੀ ਸੰਭਾਵਨਾ ਹੈ।