ਮਹਿੰਦਰ ਸਿੰਘ ਰੱਤੀਆਂ
ਮੋਗਾ, 9 ਮਈ
ਇਥੇ ਅਕਾਲੀ ਦਲ ਨੇ ਆਗੂਆਂ ਨੇ ਆਪ ਸਰਕਾਰ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ। ਉਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨਾਲ ਮੁਫਤ ਬਿਜਲੀ ਦੇਣ ਦੇ ਝੂਠੇ ਵਾਅਦੇ ਕਰਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਅਸਲ ਵਿੱਚ ਲੋਕਾਂ ਨੂੰ ਸਹੂਲਤ ਦੇਣ ਦੀ ਦਿਲੀ ਇੱਛਾ ਨਹੀਂ ਰੱਖਦੀ। ਆਪਣੀ ਸਾਖ ਬਚਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੋਕਾਂ ਨਾਲ ਰੋਜ਼ਾਨਾ ਝੂਠ ਬੋਲਿਆ ਜਾ ਰਿਹਾ ਹੈ। ਇਹ ਵਿਚਾਰ ਇਥੇ ਬਿਜਲੀ ਤੇ ਹੋਰ ਸਮਸਿਆਵਾਂ ਲਈ ਰਾਜਪਾਲ ਦੇ ਨਾਮ ਡੀਸੀ ਨੂੰ ਮੰਗ ਪੱਤਰ ਦੇਣ ਆਏ ਅਕਾਲੀ ਦਲ ਬਾਦਲ ਆਗੂਆਂ ਨੇ ਆਖੇ। ਇਸ ਮੌਕੇ ਪਾਰਟੀ ਦੇ ਕਿਸਾਨ ਸੈੱਲ ਸੂਬਾ ਪ੍ਰਧਾਨ ਤੇ ਸਾਬਕਾ ਚੇਅਰਮੈਨ ਅਮਰਜੀਤ ਸਿੰਘ ਗਿੱਲ ਲੰਢੇਕੇ, ਜਿਲ੍ਹਾ ਪ੍ਰਧਾਨ ਤੀਰਥ ਸਿੰਘ ਮਾਹਲਾ,ਸਾ ਜਿਲ੍ਹਾ ਪਰਿਸ਼ਦ ਮੈਂਬਰ ਬੂਟਾ ਸਿੰਘ ਦੌਲਤਪੁਰਾ,ਸਾ.ਚੇਅਰਮੈਨ ਬਲਜੀਤ ਸਿੰਘ ਜਸ ਮੰਗੇਵਾਲਾ, ਬਲਕਾਰ ਸਿੰਘ ਸਰਪੰਚ ਮੰਗੇਵਾਲਾ,ਰਵਦੀਪ ਸਿੰਘ ਸੰਘਾਂ ਦਾਰਾਪੁਰ,ਦਰਸ਼ਨ ਸਿੰਘ ਕਾਹਨ ਸਿੰਘ ਵਾਲਾ, ਚਮਕੌਰ ਸਿੰਘ ਮੰਗੇਵਾਲਾ ਨੇ 16 ਕਿਸਾਨ ਜਥੇਬੰਦੀਆਂ ਵੱਲੋਂ ਝੋਨੇ ਦੀ ਬਿਜਾਈ 10 ਜੂਨ ਦੀ ਮੰਗ ਦਾ ਸਮਰਥਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨਿਰਵਿਘਨ ਬਿਜਲੀ ਦੇਣ ਵਿੱਚ ਨਾਕਾਮ ਰਹੀ ਹੈ।