ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 9 ਅਕਤੂਬਰ
ਆਉਣ ਵਾਲੀਆਂ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਅਕਾਲੀ ਦਲ ਦੇ ਮਹਿਲਾ ਵਿੰਗ ਨੇ ਸਰਗਰਮ ਹੁੰਦਿਆਂ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਦੀ ਪਤਨੀ ਖੁਸ਼ਪ੍ਰੀਤ ਕੌਰ ਬਰਕੰਦੀ ਦੀ ਅਗਵਾਈ ਹੇਠ ਪਿੰਡ ਬਰਕੰਦੀ ਵਿੱਚ ਬੈਠਕ ਕੀਤੀ। ਇਸ ਮੌਕੇ ਵਾਰਡ ਵਾਰ ਡਿਊਟੀਆਂ ਲਾਈਆਂ ਗਈਆਂ। ਇਸਦੇ ਨਾਲ ਹੀ ਸੁਖਬੀਰ ਸਿੰਘ ਬਾਦਲ ਵੱਲੋਂ ਐਲਾਨੇ ਵਾਅਦਿਆਂ ਨੂੰ ਲੋਕਾਂ ’ਚ ਪ੍ਰਚਾਰਨ ਲਈ ਯੋਜਨਾਬੰਦੀ ਕੀਤੀ ਗਈ। ਇਸ ਮੌਕੇ ਕਰਮਜੀਤ ਕੌਰ ਬਰਕੰਦੀ, ਸੰਤੋਸ਼ ਰਾਣੀ, ਪ੍ਰਿਯੰਕਾ ਰਾਣੀ, ਕਿਰਨਪਾਲ ਕੌਰ, ਰੁਪਿੰਦਰ ਬੱਤਰਾ, ਵੰਦਨਾ ਸ਼ਰਮਾ, ਮਨਜੀਤ ਕੌਰ ਆਦਿ ਹਾਜ਼ਰ ਸਨ।