ਬਰਨਾਲਾ (ਪਰਸ਼ੋਤਮ ਬੱਲੀ): ਸਰਕਾਰ ਵੱਲੋਂ ਮੰਗਾਂ ਮੰਨ ਲਏ ਜਾਣ ਅਤੇ ਸੰਯਕਤ ਕਿਸਾਨ ਮੋਰਚੇ ਵੱਲੋਂ ਅੰਦੋਲਨ ਨੂੰ ਮੁਅੱਤਲ ਕੀਤੇ ਜਾਣ ਉਪਰੰਤ ਸਥਾਨਕ ਰੇਲਵੇ ਸਟੇਸ਼ਨ ’ਤੇ ਲੱਗੇ ਸਾਂਝੇ ਕਿਸਾਨ ਧਰਨੇ ਦਾ ਅੱਜ ਅਖੀਰਲਾ ਦਿਨ ਵਿਆਹ ਸਮਾਗਮ ਜਿਹਾ ਰਿਹਾ, ਲੱਡੂ, ਜਲੇਬੀਆਂ, ਪਕੌੜਿਆਂ ਦੀਆਂ ਖੁਸ਼ਬੋਆਂ ਫੈਲੀਆਂ। ਸ਼ਹਿਰ ’ਚੋਂ ਗਿੱਧਾ, ਭੰਗੜਾ ਪਾਉਂਦੇ ਅੰਦੋਲਨਕਾਰੀਆਂ ਬਾਜ਼ਾਰਾਂ ਵਿੱਚੋਂ ਦੀ ਹੁੰਦੇ ਹੋਏ ਡੀ.ਸੀ. ਬਰਨਾਲਾ ਦਫ਼ਤਰ ਤੱਕ ਜੋਸ਼ੀਲਾ ਫਤਹਿ ਮਾਰਚ ਕੱਢਿਆ। ਇਕੱਠ ਨੂੰ ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ, ਨਰੈਣ ਦੱਤ, ਨਛੱਤਰ ਸਿੰਘ ਸਾਹੌਰ, ਗੁਰਮੀਤ ਸੁਖਪਰ, ਗੁਰਮੇਲ ਸ਼ਰਮਾ, ਜਗਸੀਰ ਸਿੰਘ ਛੀਨੀਵਾਲ, ਪਵਿੱਤਰ ਸਿੰਘ ਲਾਲੀ, ਹਰਚਰਨ ਸਿੰਘ ਚੰਨਾ, ਬਿੱਕਰ ਸਿੰਘ ਔਲਖ, ਬਾਬੂ ਸਿੰਘ ਖੁੱਡੀ, ਗੁਰਵਿੰਦਰ ਸਿੰਘ ਕਾਲੇਕਾ, ਪ੍ਰੇਮਪਾਲ ਕੌਰ, ਅਮਰਜੀਤ ਕੌਰ, ਗੁਰਨਾਮ ਸਿੰਘ ਠੀਕਰੀਵਾਲਾ ਆਦਿ ਨੇ ਸੰਬੋਧਨ ਕੀਤਾ। ਆਗੂਆਂ ਨੇ ਇੰਨੇ ਲੰਮੇ ਅਰਸੇ ਲਈ ਧਰਨੇ ਵਿੱਚ ਜਾਬਤਾਬੱਧ ਸ਼ਮੂਲੀਅਤ ਲਈ ਸਭ ਧਰਨਾਕਾਰੀਆਂ ਦਾ ਧੰਨਵਾਦ ਕੀਤਾ। ਬੀਬੀਆਂ ਦਾ ਵੱਡੀ ਸ਼ਿਰਕਤ ਲਈ ਵਿਸ਼ੇਸ਼ ਧੰਨਵਾਦ ਕੀਤਾ।