ਸ੍ਰੀ ਮੁਕਤਸਰ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਮੁਕਤਸਰ ਵਿੱਚ ਤਹਿਸੀਲਦਾਰ ਵਜੋਂ ਗੁਰਵਿੰਦਰ ਸਿੰਘ ਵਿਰਕ ਅਤੇ ਬਰੀਵਾਲਾ ਵਿੱਚ ਹਰਿੰਦਰਪਾਲ ਸਿੰਘ ਬੇਦੀ ਨੇ ਨਾਇਬ ਤਹਿਸੀਲਦਾਰ ਵਜੋਂ ਅਹੁਦਾ ਸੰਭਾਲ ਲਿਆ ਹੈ| ਇਹ ਅਹੁਦੇ ਕਾਫੀ ਸਮੇਂ ਤੋਂ ਖਾਲ੍ਹੀ ਪਏ ਸਨ| ਇਸ ਮੌਕੇ ਸਤੀਸ਼ ਕੁਮਾਰ ਰੀਡਰ, ਸੁਖਦੇਵ ਮੁਹੰਮਦ ਕਾਨੂੰਗੋ, ਰਛਪਾਲ ਸਿੰਘ ਕਾਨੂੰਗੋ ਤੇ ਗੁਰਮਿਲਾਪ ਸਿੰਘ ਪਟਵਾਰੀ ਵੀ ਮੌਜੂਦ ਸਨ| ਸ੍ਰੀ ਵਿਰਕ ਨੇ ਕਿਹਾ ਕਿ ਸਰਕਾਰ ਦੀਆਂ ਨੀਤੀਆਂ ਅਨੁਸਾਰ ਕੰਮ ਕੀਤਾ ਜਾਵੇਗਾ| ਆਮ ਲੋਕ ਉਨ੍ਹਾਂ ਨੂੰ ਕਿਸੇ ਵੀ ਸਮੇਂ ਮਿਲ ਸਕਦੇ ਹਨ|