ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 29 ਅਗਸਤ
ਪਿੰਡ ਰੁਪਾਣਾ ਵਿੱਚ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦਾ ਤਹਿਸੀਲ ਮੁਕਤਸਰ ਦਾ ਇਜਲਾਸ ਜੰਗੀਰ ਸਿੰਘ, ਕੇਸਰਾ ਦੇਵੀ, ਬਲਵੀਰ ਸਿੰਘ ਭਾਉ ਦੀ ਪ੍ਰਧਾਨਗੀ ਹੇਠ ਹੋਇਆ। ਉਦਘਾਟਨੀ ਭਾਸ਼ਣ ਦੌਰਾਨ ਕਾਮਰੇਡ ਹਰੀ ਰਾਮ ਚੱਕ ਸ਼ੇਰੇਵਾਲਾ ਨੇ ਜਥੇਬੰਦੀ ਦੇ ਇਤਿਹਾਸ ਤੇ ਜਥੇਬੰਦੀ ਦੇ ਕੰਮਾਂ ਬਾਰੇ ਦੱਸਿਆ।
ਉਨ੍ਹਾਂ ਕਿਹਾ ਕਿ ਜਥੇਬੰਦੀ ਦਾ ਨਿਸ਼ਾਨਾ ਮਜ਼ਦੂਰਾਂ ਦੀਆਂ ਮੰਗਾਂ ਮਨਵਾਉਣਾ ਤੇ ਮਜ਼ਦੂਰਾਂ ਤੇ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਸੋਸ਼ਣ ਤੋਂ ਬਚਾਉਣਾ ਹੈ। ਅੱਜ ਦੇ ਇਜਲਾਸ ਵਿੱਚ 25 ਮੈਂਬਰੀ ਕਮੇਟੀ ਚੁਣੀ ਗਈ ਜਿਸ ਵਿੱਚੋਂ 19 ਮੈਂਬਰ ਬਣਾਏ ਗਏ ਤੇ 6 ਸੀਟਾਂ ਖਾਲੀ ਰੱਖੀਆਂ ਗਈਆਂ। ਚੋਣ ਦੌਰਾਨ ਜਗੀਰ ਸਿੰਘ ਰੁਪਾਣਾ ਪ੍ਰਧਾਨ, ਮੇਜਰ ਸਿੰਘ ਭਾਗਸਰ ਤੇ ਬਲਵਿੰਦਰ ਸਿੰਘ ਸ਼ੱਕਾਂਵਾਲੀ ਨੂੰ ਮੀਤ ਪ੍ਰਧਾਨ, ਤੋਤਾ ਸਿੰਘ ਸ਼ੇਰੇਵਾਲਾ ਨੂੰ ਜਨਰਲ ਸਕੱਤਰ, ਇੰਦਰਜੀਤ ਸਿੰਘ ਫੱਤਣਵਾਲਾ ਤੇ ਅਮਰਜੀਤ ਸਿੰਘ ਜੰਡੋਕੇ ਦੋਵੇਂ ਮੀਤ ਸਕੱਤਰ, ਸ਼ਿੰਦਾ ਸਿੰਘ ਸੰਗਰਾਣਾ ਖਜ਼ਾਨਚੀ ਤੋਂ ਇਲਾਵਾ ਹੋਰ ਮੈਂਬਰ ਵੀ ਚੁਣੇ ਗਏ।