ਬਰੇਟਾ (ਪੱਤਰ ਪ੍ਰੇਰਕ): ਇੱਥੇ ਦੀ ਬਰੇਟਾ ਧਰਮਪੁਰਾ ਰੋਡ ’ਤੇ ਗੱਤਾ ਫੈਕਟਰੀ ਦੇ ਨਜ਼ਦੀਕ ਦੋੋਂ ਮੋਟਰਸਾਈਕਲਾਂ ਦੀ ਸਿੱਧੀ ਟੱਕਰ ਵਿੱਚ ਸੰਦੀਪ ਕੁਮਾਰ ਮੁੱਖ ਅਧਿਆਪਕ ਸਰਕਾਰੀ ਪ੍ਰਾਇਮਰੀ ਸਕੂਲ ਧਰਮਪੁਰਾ ਦੀ ਮੌਤ ਹੋ ਗਈ ਤੇ ਸਾਹਮਣੇ ਵਾਲੇ ਮੋਟਰਸਾਈਕਲ ਸਵਾਰ ਨੌਜਵਾਨ ਸਤਿਗੁਰ ਸਿੰਘ ਧਰਮਪੁਰਾ ਜ਼ਖਮੀ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਅਧਿਆਪਕ ਸੰਦੀਪ ਕੁਮਾਰ ਇੱਕ ਟਰੈਕਟਰ ਟਰਾਲੀ ਦੇ ਕੋਲੋਂ ਲੰਘ ਰਿਹਾ ਸੀ ਤੇ ਅੱਗੇ ਤੋਂ ਆ ਰਹੇ ਇੱਕ ਮੋਟਰਸਾਈਕਲ ਨਾਲ ਟਕਰਾ ਗਿਆ ਅਤੇ ਗੰਭੀਰ ਜ਼ਖਮੀ ਹਾਲਤ ਵਿੱਚ ਹਸਪਤਾਲ ਜਾਂਦੇ ਸਮੇਂ ਉਸ ਦੀ ਮੌਤ ਹੋ ਗਈ ਅਤੇ ਦੂਜਾ ਵਿਅਕਤੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ ਪੋਸਟ ਮਾਰਟਮ ਮੰਗਰੋਂ ਸੰਦੀਪ ਕੁਮਾਰ ਦੇ ਸੰਸਕਾਰ ਸਮੇਂ ਵੱਡੀ ਗਿਣਤੀ ਵਿੱਚ ਅਧਿਆਪਕ, ਵਪਾਰੀ ਵਰਗ ਤੇ ਰਾਜਨੀਤਿਕ ਵਰਗ ਦੇ ਲੋਕ ਇਸ ਅਚਾਨਕ ਵਾਪਰੀ ਦੁਰਘਟਨਾ ਤੇ ਦੁਖਦਾਈ ਮੌਤ ’ਤੇ ਸ਼ੋਕ ਪ੍ਰਗਟ ਕਰਨ ਲਈ ਅਤੇ ਸੰਸਕਾਰ ਵਿੱਚ ਸ਼ਾਮਲ ਹੋਣ ਲਈ ਪੁੱਜੇ ਹੋਏ ਸਨ।