ਮਾਨਸਾ: ਵੇਦਾਂਤਾ ਲਿਮਟਿਡ ਵੱਲੋਂ ਮਾਨਸਾ ਜ਼ਿਲ੍ਹੇ ਵਿੱਚ ਉਤਰੀ ਭਾਰਤ ਦੇ ਪ੍ਰਾਈਵੇਟ ਭਾਈਵਾਲ ਤਹਿਤ ਲੱਗੇ ਸਭ ਤੋਂ ਵੱਡਾ ਤਾਪ ਘਰ ਤਲਵੰਡੀ ਸਾਬੋ ਲਿਮਟਿਡ ਬਣਾਂਵਾਲਾ ਦੇ ਸੀਈਓ ਵਜੋਂ ਸੁਨੀਲ ਦੁੱਗਲ ਨੂੰ ਨਿਯੁਕਤ ਕੀਤਾ ਹੈ। ਵੇਦਾਂਤਾ ਲਿਮਟਿਡ ਦੇ ਚੇਅਰਮੈਨ ਅਨਿਲ ਅਗਰਵਾਲ ਨੇ ਦੱਸਿਆ ਕਿ ਸੁਨੀਲ ਦੁੱਗਲ ਨੂੰ ਵੇਦਾਂਤਾ ਦੇ ਮੁੱਖ ਕਾਰਜਕਾਰੀ ਅਧਿਕਾਰੀ ਦੇ ਵਜੋਂ ਅਹੁਦਾ ਸੰਭਾਲ ਲਿਆ ਹੈ। ਸ੍ਰੀ ਸੁਨੀਲ ਦੁੱਗਲ ਨੇ ਅਹੁਦਾ ਸੰਭਲਦਿਆਂ ਕਿਹਾ ਕਿ ਕੰਪਨੀ ਵੱਲੋਂ ਉਨ੍ਹਾਂ ਨੂੰ ਜਿਹੜੀ ਜ਼ਿੰਮੇਵਾਰੀ ਸੌਂਪੀ ਗਈ ਹੈ, ਉਸ ਨੂੰ ਪੂਰੀ ਇਮਾਨਦਾਰੀ ਅਤੇ ਦ੍ਰਿੜਤਾ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਤਾਪ ਘਰ ਵੱਲੋਂ ਚਲਾਏ ਜਾ ਰਹੇ ਸਮਾਜ ਭਲਾਈ ਕਾਰਜਾਂ ਨੂੰ ਨਿਰੰਤਰ ਜਾਰੀ ਰੱਖਿਆ ਜਾਵੇ। -ਪੱਤਰ ਪ੍ਰੇਰਕ