ਮਾਨਸਾ: ਮਾਨਸਾ ਨੇੜਲੇ ਪਿੰਡ ਬੱਪੀਆਣਾ ਦੇ ਜੰਮਪਲ ਡਾ. ਸੁਖਪਾਲ ਸਿੰਘ ਨੂੰ ਪੰਜਾਬ ਸਰਕਾਰ ਵੱਲੋਂ ਪੰਜਾਬ ਰਾਜ ਕਿਸਾਨ ਕਮਿਸ਼ਨ ਦੇ ਚੇਅਰਮੈਨ ਲਾਇਆ ਗਿਆ ਹੈ। ਉਹ ਇਸ ਵੇਲੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਪ੍ਰਿੰਸੀਪਲ ਐਕੋਂਮਿਸਟ (ਖੇਤੀਬਾੜੀ ਮਾਰਕੀਟਿੰਗ) ਵਜੋਂ ਤਾਇਨਾਤ ਹਨ। ਡਾ. ਸੁਖਪਾਲ ਸਿੰਘ ਨੇ ਕਿਸਾਨੀ ਖੇਤਰ ਵਿਚ ਬਹੁਤ ਕੰਮ ਕੀਤਾ ਹੈ। -ਪੱਤਰ ਪ੍ਰੇਰਕ