ਪੱਤਰ ਪ੍ਰੇਰਕ
ਬੋਹਾ, 11 ਅਕਤੂਬਰ
ਨੇੜਲੇ ਪਿੰਡ ਰਾਮ ਪੁਰ ਮੰਡੇਰ ਵਿਖੇ ਇਕ ਦਲਿਤ ਮਜ਼ਦੂਰ ਬਾਦਲ ਸਿੰਘ ਪੁੱਤਰ ਮੰਗਤ ਸਿੰਘ (37) ਨੇ ਆਰਥਿਕ ਪ੍ਰੇਸ਼ਾਨੀ ਦੇ ਚਲਦਿਆਂ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲਈ। ਜਾਣਕਾਰੀ ਅਨੁਸਾਰ ਕੋਈ ਪੱਕਾ ਰੁਜ਼ਗਾਰ ਨਾ ਹੋਣ ਕਾਰਨ ਉਸ ਦੇ ਪਰਿਵਾਰ ਦੀ ਆਰਥਿਕ ਹਾਲਤ ਠੀਕ ਨਹੀਂ ਸਨ ਤੇ ਉਹ ਕਾਫੀ ਸਮੇਂ ਤੋਂ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ। ਉਹ ਦੋ ਧੀਆਂ ਤੇ ਇਕ ਪੁੱਤਰ ਦਾ ਬਾਪ ਸੀ। ਥਾਣਾ ਬੋਹਾ ਦੇ ਮੁਖੀ ਇੰਸਪੈਕਟਰ ਜਸਪ੍ਰੀਤ ਸਿੰਘ ਦੱਸਿਆ ਕਿ ਇਸ ਸਬੰਧੀ ਧਾਰਾ 174 ਅਧੀਨ ਕਾਰਵਾਈ ਕਰਕੇ ਪੋਸਟ ਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ। ਪਿੰਡ ਦੇ ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਸ ਦੇ ਪਿੱਛੇ ਰਹਿ ਗਏ ਪਰਿਵਾਰ ਨੂੰ ਤੁਰੰਤ ਆਰਥਿਕ ਰਾਹਤ ਦਿੱਤੀ ਜਾਵੇ।