ਮਾਨਸਾ: ਕਹਿਰ ਦੀ ਗਰਮੀ ਵਿੱਚ ਝੁੱਗੀ-ਝੌਂਪੜੀਆਂ ਵਾਲਿਆਂ ਨੂੰ ਆਸਰਾ ਲੋਕ ਸੇਵਾ ਕਲੱਬ ਮਾਨਸਾ ਦੇ ਸਹਿਯੋਗ ਨਾਲ ਸੇਵਾਮੁਕਤ ਅਧਿਆਪਕ ਰਤਨ ਲਾਲ ਨੇ ਪਾਣੀ ਵਾਲੀ ਮੋਟਰ ਲਵਾ ਕੇ ਦਿੱਤੀ ਹੈ। ਝੁੱਗੀ-ਝੌਂਪੜੀਆਂ ਵਿੱਚ ਰਹਿੰਦੇ ਸੈਂਕੜੇ ਪਰਿਵਾਰ ਮੋਟਰ ਲੱਗਦਿਆਂ ਹੀ ਬਾਗੋ-ਬਾਗ ਹੋ ਗਏ। ਡੇਰਾ ਬਾਬਾ ਭਾਈ ਗੁਰਦਾਸ ਦੇ ਗੱਦੀਨਸ਼ੀਨ ਤੇ ਪ੍ਰਧਾਨ ਉਦਾਸੀਨ ਮਹਾਂਮੰਡਲ ਪੰਜਾਬ ਮਹੰਤ ਅੰਮ੍ਰਿਤ ਮੁਨੀ ਨੇ ਕਿਹਾ ਕਿ ਪਾਣੀ ਮਨੁੱਖ ਦੀ ਮੁੱਢਲੀ ਲੋੜ ਹੈ। ਕਲੱਬ ਦੇ ਪ੍ਰਾਜੈਕਟ ਚੇਅਰਮੈਨ ਤਰਸੇਮ ਸੇਮੀ ਨੇ ਦੱਸਿਆ ਕਿ ਕਲੱਬ ਅਜਿਹੇ ਪਰਿਵਾਰਾਂ ਲਈ ਹੋਰ ਵੀ ਸੇਵਾ ਕਰਨ ਦੀ ਭਾਵਨਾ ਰੱਖਦਾ ਹੈ। ਉਨ੍ਹਾਂ ਦੱਸਿਆ ਕਿ ਸੇਵਾਮੁਕਤ ਅਧਿਆਪਕ ਨੇ ਆਪਣੇ ਮਾਤਾ-ਪਿਤਾ ਦੀ ਯਾਦ ਵਿੱਚ ਇਹ ਮੋਟਰ ਸੇਵਾ ਕੀਤੀ ਹੈ। -ਪੱਤਰ ਪ੍ਰੇਰਕ