ਬਾਘਾ ਪੁਰਾਣਾ: ਇੱਥੇ ਗੁਰੂ ਨਾਨਕ ਕਾਲਜ ਰੋਡੇ ਵਿਖੇ ਹੋਏ ਇਕ ਚੇਤਨਤਾ ਪ੍ਰੋਗਰਾਮ ਦੌਰਾਨ ਪੀ.ਐਸ.ਯੂ. ਦੇ ਜ਼ਿਲ੍ਹਾ ਮੋਗਾ ਦੇ ਪ੍ਰਧਾਨ ਮੋਹਨ ਸਿੰਘ ਔਲਖ, ਸੰਦੀਪ ਸੰਨੀ ਅਤੇ ਕਮਲ ਬਾਘਾ ਪੁਰਾਣਾ ਨੇ ਕਿਹਾ ਕਿ ਸ਼ਹੀਦਾਂ ਦੇ ਸੁਪਨਿਆਂ ਅਨੁਸਾਰ ਅੱਜ ਹਰੇਕ ਬੂਹੇ ਉੱਪਰ ਮੁਫ਼ਤ ਵਿੱਦਿਆ ਮਿਲਣੀ ਯਕੀਨੀ ਚਾਹੀਦੀ ਸੀ, ਜਦਕਿ ਇਸ ਦੇ ਐਨ ਉਲਟ ਵਿਦਿਆਰਥੀਆਂ ਤੋਂ ਸਸਤੀ ਵਿੱਦਿਆ ਖੋਹੀ ਜਾ ਰਹੀ ਹੈ ਅਤੇ ਨਿੱਜੀ ਅਦਾਰੇ ਲੋਕਾਂ ਦੀ ਅੰਨ੍ਹੀ ਲੁੱਟ ਕਰ ਰਹੇ ਹਨ।