ਪੱਤਰ ਪ੍ਰੇਰਕ
ਨਥਾਣਾ, 28 ਅਪਰੈਲ
ਪਿੰਡ ਕਲਿਆਣ ਮੱਲਕਾ ਦੇ ਪ੍ਰਾਚੀਨ ਸ਼ਿਵ ਮੰਦਰ ਕੋਲ ਪੁਰਾਤਨ ਤਲਾਬ ਵਿੱਚ ਨਹਾਉਣ ਸਮੇਂ ਡੁੱਬਣ ਕਾਰਨ ਇੱਕ ਸਕੂਲੀ ਵਿਦਿਆਰਥੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੁਖਰਾਜ ਸਿੰਘ ਪੁੱਤਰ ਹਰਮੇਲ ਸਿੰਘ ਵਾਸੀ ਬੱਜੋਆਣਾ ਵਜੋਂ ਹੋਈ ਹੈ ਜੋ ਅੱਠਵੀ ਜਮਾਤ ਦਾ ਵਿਦਿਆਰਥੀ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਵਿਦਿਆਰਥੀ ਸਰਕਾਰੀ ਹਾਈ ਸਕੂਲ ਦਿਆਲਪੁਰਾ ਮਿਰਜਾ ਵਿੱਚ ਅੱਠਵੀ ਜਮਾਤ ਦਾ ਪੇਪਰ ਦੇਣ ਗਿਆ ਸੀ। ਵਾਪਸੀ ਸਮੇਂ ਗਰਮੀ ਕਰਕੇ ਇਹ ਵਿਦਿਆਰਥੀ ਕਲਿਆਣ ਮੱਲਕਾ ਦੇ ਤਲਾਬ ਵਿੱਚ ਨਹਾਉਣ ਲੱਗ ਗਿਆ ਅਤੇ ਡੁੱਬਣ ਕਾਰਨ ਉਸ ਦੀ ਮੌਤ ਹੋ ਗਈ।