ਫ਼ਰੀਦਕੋਟ:
ਐੱਸਐੱਮਡੀ ਗਰਲਜ਼ ਕਾਲਜ ਆਫ਼ ਐਜੂਕੇਸ਼ਨ ਕੋਟਸੁਖੀਆ ਦੀ ਵਿਦਿਆਰਥਣ ਅਰਸ਼ਦੀਪ ਕੌਰ ਨੇ ਬੀਐੱਡ ਦੇ ਚੌਥੇ ਸਮੈਸਟਰ ’ਚੋਂ ਸ਼ਾਨਦਾਰ ਸਫ਼ਲਤਾ ਹਾਸਲ ਕਰ ਕੇ ਜ਼ਿਲ੍ਹੇ ਭਰ ’ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਅਰਸ਼ਦੀਪ ਕੌਰ ਪੰਜਾਬ ’ਚ ਇਮਾਨਦਾਰੀ ਐਵਾਰਡ ਜਿੱਤਣ ਵਾਲੇ ਇਕਲੌਤੇ ਪਟਵਾਰੀ ਨਿਰਮਲ ਸਿੰਘ ਦੀ ਪੁੱਤਰੀ ਹੈ। ਨਿਰਮਲ ਸਿੰਘ ਨੇ ਦੱਸਿਆ ਕਿ ਅਰਸ਼ਦੀਪ ਕੌਰ ਨੇ ਬੀਐੱਡ ਦੇ ਚੌਥੇ ਸਮੈਮਟਰ ’ਚੋਂ 88.4 ਫ਼ੀਸਦ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕਰਕੇ ਮਾਪਿਆਂ, ਸੰਸਥਾ ਅਤੇ ਪਿੰਡ ਦਾ ਨਾਂ ਰੋਸ਼ਨ ਕੀਤਾ ਹੈ। ਕਾਲਜ ਦੇ ਚੇਅਰਮੈਨ ਰਾਜ ਥਾਪਰ, ਪ੍ਰਿੰਸੀਪਲ ਨਰਿੰਦਰ ਕੌਰ, ਮੈਡਮ ਰਜਨੀ ਨੇ ਸਫ਼ਲ ਵਿਦਿਆਰਥਣ, ਉਸ ਦੇ ਮਾਪਿਆਂ ਅਤੇ ਸਮੂਹ ਸਟਾਫ ਨੂੰ ਵਧਾਈ ਦਿੱਤੀ।
-ਨਿੱਜੀ ਪੱਤਰ ਪ੍ਰੇਰਕ