ਖੇਤਰੀ ਪ੍ਰਤੀਨਿਧ
ਬਰਨਾਲਾ, 6 ਜਨਵਰੀ
ਰਿਹਾਇਸ਼ੀ ਪਲਾਟਾਂ ਦੇ ਕਬਜ਼ੇ ਲੈਣ ਲਈ ਪਿੰਡ ਧੌਲਾ ਦੇ ਦਲਿਤ ਮਜ਼ਦੂਰ ਸੀ.ਪੀ.ਆਈ. (ਐੱਮਐੱਲ) ਲਬਿਰੇਸ਼ਨ ਦੀ ਅਗਵਾਈ ਵਿੱਚ ਖਰਾਬ ਮੌਸਮ ਹੋਣ ਦੇ ਬਾਵਜੂਦ ਆਪਣੀ ਮੰਗ ਮਨਾਉਣ ਲਈ ਡਿਪਟੀ ਕਮਿਸ਼ਨਰ ਬਰਨਾਲਾ ਦੇ ਦਫ਼ਤਰ ਅੱਗੇ ਚੌਥੇ ਦਿਨ ਵੀ ਧਰਨੇ ’ਤੇ ਡਟੇ ਰਹੇ। ਲਬਿਰੇਸ਼ਨ ਦੇ ਸੂਬਾਈ ਆਗੂ ਗੁਰਪ੍ਰੀਤ ਰੂੜੇਕੇ ਨੇ ਕਿਹਾ ਕਿ ਮਜ਼ਦੂਰਾਂ ਨੂੰ ਆਪਣੇ ਹੱਕ ਲੈਣ ਲਈ ਰਾਜ ਕਰਦੀਆਂ ਪਾਰਟੀਆਂ ਦਾ ਖਹਿੜਾ ਛੱਡ ਕੇ ਆਪਣੀ ਏਕਤਾ ਮਜ਼ਬੂਤ ਕਰਨ ਦੀ ਲੋੜ ਹੈ। ਇਸ ਮੌਕੇ ਭੱਠਾ ਮਜ਼ਦੂਰ ਯੂਨੀਅਨ ਦੇ ਆਗੂ ਕਰਨੈਲ ਸਿੰਘ, ਪ੍ਰੀਤਮ ਠੀਕਰੀਵਾਲਾ, ਛੋਟੀ ਕੌਰ, ਦਰਸ਼ਨ ਸਿੰਘ, ਰਾਮ ਸਿੰਘ, ਜਗਸੀਰ ਸਿੰਘ, ਮਿੱਠੂ ਸਿੰਘ, ਪੰਮੀ ਸਿੰਘ, ਹਰਪਾਲ ਕੌਰ, ਮੁਖਤਿਆਰ ਕੌਰ ਆਦਿ ਆਗੂ ਹਾਜ਼ਰ ਸਨ।