ਪੱਤਰ ਪ੍ਰੇਰਕ
ਸਮਾਲਸਰ, 8 ਨਵੰਬਰ
ਇਥੋਂ ਬਰਗਾੜੀ ਨੂੰ ਜਾਂਦੀ ਪ੍ਰਧਾਨ ਮੰਤਰੀ ਸੜਕ ਯੋਜਨਾ ਅਧੀਨ ਬਣੀ ਸੜਕ ਕਿਨਾਰੇ ਲੱਗੇ ਰੁੱਖ ਪਰਾਲੀ ਦੀ ਅੱਗ ਨਾਲ ਨਾਲ ਝੁਲਸ ਗਏ ਹਨ। ਵਾਤਾਵਰਨ ਪ੍ਰੇਮੀਆਂ ਨੇ ਦੱਸਿਆ ਕਿ ਸਮਾਲਸਰ ਤੋਂ ਬਰਗਾੜੀ ਤੱਕ ਬਣੀ ਸੜਕ ਦੇ ਸਮਾਲਸਰ ਤੋਂ ਬੰਬੀਹਾ ਭਾਈ ਤੱਕ ਲੱਗੇ ਰੁੱਖ ਪਰਾਲੀ ਦੀ ਅੱਗ ਨਾਲ ਸੜ ਗਏ। ਇਹ ਰੁੱਖ ਵਣ ਵਿਭਾਗ ਵੱਲੋਂ ਲਾਏ ਗਏ ਸਨ। ਫਲਦਾਰ, ਫੁੱਲਦਾਰ, ਛਾਂਦਾਰ ਅਨੇਕਾਂ ਕਿਸਮਾਂ ਦੇ ਇਹ ਬੂਟੇ ਕਰੀਬ ਤਿੰਨ ਸਾਲ ਪਹਿਲਾਂ ਲਾਏ ਗਏ, ਜਿਹੜੇ ਹੁਣ ਅੱਗ ਨਾਲ ਝੁਲਸ ਗਏ ਹਨ। ਵਾਤਾਵਰਨ ਪ੍ਰੇਮੀਆਂ ਅਤੇ ਆਮ ਲੋਕਾਂ ਨੇ ਰੁੱਖਾਂ ਨੂੰ ਬਚਾਉਣ ਦੀ ਅਪੀਲ ਕੀਤੀ।