ਪੱਤਰ ਪ੍ਰੇਰਕ
ਜੈਤੋ, 27 ਅਕਤੂਬਰ
ਪਿੰਡ ਗੁੰਮਟੀ ਖੁਰਦ (ਸੇਵੇਵਾਲਾ) ’ਚ ਰਾਤ ਸਮੇਂ ਇਕ ਵਿਅਕਤੀ ਦੇ ਵਾੜੇ ’ਚੋਂ 7 ਪਸ਼ੂ ਚੋਰੀ ਹੋ ਗਏ। ਪੀੜਤ ਪਸ਼ੂ ਪਾਲਕ ਤਲਜਿੰਦਰ ਸਿੰਘ ਦੀ ਸ਼ਿਕਾਇਤ ’ਤੇ ਜੈਤੋ ਪੁਲੀਸ ਧਾਰਾ 457, 380 ਤਹਿਤ ਕੇਸਦਰਜ ਕਰਕੇ ਚੋਰਾਂ ਦੀ ਭਾਲ ਵਿੱਚ ਜੁਟ ਗਈ ਹੈ।
ਸ਼ਿਕਾਇਤਕਰਤਾ ਅਨੁਸਾਰ ਉਸ ਦੇ ਘਰ ਦੇ ਸਾਹਮਣੇ ਬਣਾਏ ਪਸ਼ੂਆਂ ਦੇ ਵਾੜੇ ਵਿੱਚ ਉਹ ਦੁਧਾਰੂ ਪਸ਼ੂ ਪਾਲਦਾ ਹੈ। ਸੁਵਖ਼ਤੇ ਆਪਣੇ ਰਿਹਾਇਸ਼ੀ ’ਚੋਂ ਉੱਠ ਕੇ ਜਦੋਂ ਉਹ ਪਸ਼ੂਆਂ ਨੂੰ ਪੱਠੇ ਪਾਉਣ ਲਈ ਗਿਆ ਤਾਂ ਉਸ ਦੇ ਹੋਸ਼ ਉੱਡ ਗਏ ਕਿ ਉੱਥੋਂ ਸਾਰੇ ਪਸ਼ੂ ਗਾਇਬ ਸਨ। ਗੁੰਮ ਹੋਏ ਪਸ਼ੂਆਂ ’ਚ 3 ਮੱਝਾਂ, 2 ਕੱਟੀਆਂ, ਇੱਕ ਝੋਟੀ ਅਤੇ ਇੱਕ ਝੋਟਾ ਸ਼ਾਮਲ ਹਨ।