ਭੁੱਚੋ ਮੰਡੀ: ਕਿਸਾਨੀ ਮੁੱਦੇ ਹੁਣ ਤੀਆਂ ਦੇ ਤਿਉਹਾਰਾਂ ਵਿੱਚ ਵੀ ਗੂੰਜਣ ਲੱਗ ਪਏ ਹਨ। ਸਥਾਨਕ ਗੁਰੂ ਅਰਜਨ ਦੇਵ ਨਗਰ ਵਿੱਚ ਨਸੀਬ ਕੌਰ ਢਿੱਲੋਂ, ਬਲਵਿੰਦਰ ਕੌਰ, ਗੁਰਮੀਤ ਕੌਰ, ਰਜਨੀ ਕੌਰ ਅਤੇ ਨਵਨੀਤ ਕੌਰ ਦੀ ਅਗਵਾਈ ਹੇਠ ਮਨਾਈਆਂ ਗਈਆਂ ਤੀਆਂ ਦੌਰਾਨ ਲੜਕੀਆਂ ਨੇ ਪਿੱਪਲੀਂ ਪੀਘਾਂ ਵੀ ਵਾਈਆਂ ਤੇ ਕਿਸਾਨਾਂ ਦੇ ਹੱਕ ਵਿੱਚ ਬੋਲੀਆਂ ਪਾ ਕੇ ਮੋਦੀ ਸਰਕਾਰ ਵਿਰੁੱਧ ਭੜਾਸ ਵੀ ਕੱਢੀ। ਇਸ ਦੇ ਨਾਲ ਹੀ ਉਨ੍ਹਾਂ ਸਮਾਜਿਕ ਬੁਰਾਈਆਂ ਖ਼ਿਲਾਫ਼ ਲੋਕਾਂ ਨੂੰ ਜਾਗਰੂਕ ਵੀ ਕੀਤਾ। -ਪੱਤਰ ਪ੍ਰੇਰਕ